ਜੀਓ ਪਲੇਟਫਾਰਮਸ ਦੇ IPO ਲਈ ਬੋਲੀਆਂ 50,000 ਕਰੋੜ ਰੁਪਏ ਤੋਂ ਪਾਰ
Thursday, Oct 22, 2026 - 06:49 PM (IST)
ਬਿਜ਼ਨੈੱਸ ਡੈਸਕ - ਜੀਓ ਪਲੇਟਫਾਰਮਸ ਲਿਮਟਿਡ ਦੇ 30,213 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ ਬੋਲੀਆਂ 50,000 ਕਰੋੜ ਰੁਪਏ ਤੋਂ ਪਾਰ ਪਹੁੰਚ ਗਈਆਂ। ਬੁੱਧਵਾਰ ਨੂੰ ਇਸ਼ੂ ਖੁੱਲ੍ਹਣ ਦੇ ਦਿਨ ਦੁਪਹਿਰ ਤੱਕ ਇਸ ’ਚ ਕੁੱਲ ਸ਼ੇਅਰਾਂ ਦੀ ਪੇਸ਼ਕਸ਼ ਦੇ ਮੁਕਾਬਲੇ 2.35 ਗੁਣਾ ਮੰਗ ਆਈ। ਇਸ ਤੋਂ ਪਹਿਲਾਂ ਇਹ ਆਈ. ਪੀ. ਓ. ਖੁੱਲ੍ਹਣ ਦੇ 100 ਮਿੰਟਾਂ ਦੇ ਅੰਦਰ ਪੂਰਨ ਯੋਗਦਾਨ ਹਾਸਲ ਕਰਨ ਵਾਲਾ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਜਨਤਕ ਇਸ਼ੂ ਬਣ ਗਿਆ ਸੀ।
ਇਹ ਵੀ ਪੜ੍ਹੋ : ਬਦਲ ਜਾਵੇਗਾ OTP ਸਿਸਟਮ, ਜਾਣੋ ਕੀ ਹੈ TRAI ਦੀ ਪੂਰੀ ਯੋਜਨਾ
ਇਹ ਵੀ ਪੜ੍ਹੋ : ਭਾਰਤ ਦੇ ਸਭ ਤੋਂ ਵੱਡੇ SBI 'ਤੇ ਸਾਈਬਰ ਹਮਲਾ, ਹਜ਼ਾਰਾਂ ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਪਹੁੰਚਿਆ
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਦੁਪਹਿਰ ਬਾਅਦ ਪੌਣੇ 3 ਵਜੇ ਤੱਕ ਨਿਵੇਸ਼ਕਾਂ ਨੇ ਪੇਸ਼ ਕੀਤੇ ਗਏ 19.75 ਕਰੋੜ ਸ਼ੇਅਰਾਂ ਦੇ ਮੁਕਾਬਲੇ 46.50 ਕਰੋੜ ਸ਼ੇਅਰਾਂ ਲਈ ਬੋਲੀਆਂ ਲਾਈਆਂ। ਇਸ ਦੇ ਨਾਲ ਹੀ ਆਈ. ਪੀ. ਓ. ਯੋਗਦਾਨ ਦੀ ਰਫ਼ਤਾਰ ਦਾ ਨਵਾਂ ਰਿਕਾਰਡ ਬਣਿਆ। ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਆਈ. ਪੀ. ਓ. ਲਈ ਮੰਗ ’ਚ ਸੰਸਥਾਗਤ ਨਿਵੇਸ਼ਕ ਸਭ ਤੋਂ ਅੱਗੇ ਰਹੇ। ਯੋਗ ਸੰਸਥਾਗਤ ਨਿਵੇਸ਼ਕਾਂ (ਕਿਊ. ਆਈ. ਬੀ.) ਲਈ ਰਾਖਵੇਂ ਹਿੱਸੇ ਨੂੰ 7.09 ਗੁਣਾ ਯੋਗਦਾਨ ਮਿਲਿਆ। ਇਸ ਸ਼੍ਰੇਣੀ ਲਈ ਰੱਖੇ ਗਏ 4.90 ਕਰੋੜ ਸ਼ੇਅਰਾਂ ਦੇ ਮੁਕਾਬਲੇ 34.77 ਕਰੋੜ ਸ਼ੇਅਰਾਂ ਲਈ ਬੋਲੀਆਂ ਮਿਲੀਆਂ। ਬੈਂਕਾਂ ਅਤੇ ਬੀਮਾ ਕੰਪਨੀਆਂ ਸਮੇਤ ਘਰੇਲੂ ਵਿੱਤੀ ਸੰਸਥਾਵਾਂ ਨੇ 16.98 ਕਰੋੜ ਸ਼ੇਅਰਾਂ ਲਈ, ਜਦੋਂ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 14.97 ਕਰੋੜ ਸ਼ੇਅਰਾਂ ਲਈ ਬੋਲੀਆਂ ਲਾਈਆਂ। ਮਿਊਚੁਅਲ ਫੰਡਾਂ ਨੇ 2.02 ਕਰੋੜ ਸ਼ੇਅਰਾਂ ਲਈ ਬੋਲੀਆਂ ਦਿੱਤੀਆਂ। ਗ਼ੈਰ-ਸੰਸਥਾਗਤ ਨਿਵੇਸ਼ਕਾਂ ਵੱਲੋਂ ਵੀ ਮੰਗ ਵਧੀ ਅਤੇ ਉਨ੍ਹਾਂ ਲਈ ਰਾਖਵੇਂ ਹਿੱਸੇ ਨੂੰ 1.03 ਗੁਣਾ ਯੋਗਦਾਨ ਮਿਲਿਆ।
ਪ੍ਰਚੂਨ ਨਿਵੇਸ਼ਕਾਂ ਦੀ ਸ਼੍ਰੇਣੀ ’ਚ ਯੋਗਦਾਨ 0.58 ਗੁਣਾ ਰਿਹਾ। ਇਸ ਸ਼੍ਰੇਣੀ ਲਈ ਰਾਖਵੇਂ 8.50 ਕਰੋੜ ਸ਼ੇਅਰਾਂ ਦੇ ਮੁਕਾਬਲੇ 4.91 ਕਰੋੜ ਸ਼ੇਅਰਾਂ ਲਈ ਬੋਲੀਆਂ ਮਿਲੀਆਂ। ਕਰਮਚਾਰੀਆਂ ਅਤੇ ਸ਼ੇਅਰਧਾਰਕਾਂ ਲਈ ਰਾਖਵੇਂ ਹਿੱਸਿਆਂ ਨੂੰ ਕ੍ਰਮਵਾਰ 1.15 ਗੁਣਾ ਅਤੇ 1.12 ਗੁਣਾ ਯੋਗਦਾਨ ਮਿਲਿਆ। ਸ਼ੁਰੂਆਤੀ ਰਫ਼ਤਾਰ ਦੇ ਮਾਮਲੇ ’ਚ ਜੀਓ ਹੋਰ ਵੱਡੇ ਭਾਰਤੀ ਇਸ਼ੂ ਤੋਂ ਅੱਗੇ ਹੈ। ਬਜਾਜ ਹਾਊਸਿੰਗ ਫਾਈਨਾਂਸ ਦਾ ਆਈ. ਪੀ. ਓ. ਖੁੱਲ੍ਹਣ ਦੇ ਦਿਨ ਦੁਪਹਿਰ ਦੋ ਵਜੇ ਤੱਕ ਪੂਰੀ ਤਰ੍ਹਾਂ ਯੋਗਦਾਨ ਪਾ ਗਿਆ ਸੀ, ਜਦੋਂ ਕਿ ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਦੇ ਇਸ਼ੂ ਨੂੰ 2025 ’ਚ ਪਹਿਲੇ ਦਿਨ ਦੇ ਅੰਤ ਤੱਕ ਪੂਰਨ ਯੋਗਦਾਨ ਮਿਲ ਗਿਆ ਸੀ।
ਇਹ ਵੀ ਪੜ੍ਹੋ : HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ
ਇਹ ਵੀ ਪੜ੍ਹੋ : Elon Musk ਦੇ Starlink ਨੂੰ ਭਾਰਤ 'ਚ ਅਜੇ ਤੱਕ ਕਿਉਂ ਨਹੀਂ ਮਿਲੀ ਐਂਟਰੀ, ਜਾਣੋ ਵਜ੍ਹਾ
ਭਾਰਤ ਦੇ ਸਭ ਤੋਂ ਵੱਡੇ ਜਨਤਕ ਇਸ਼ੂ ਦਾ ਪਿਛਲਾ ਰਿਕਾਰਡ ਰੱਖਣ ਵਾਲੇ ਹੁੰਡਈ ਮੋਟਰ ਇੰਡੀਆ ਦੇ 27,870 ਕਰੋੜ ਰੁਪਏ ਦੇ ਆਈ. ਪੀ. ਓ. ਨੂੰ 2024 ’ਚ ਪਹਿਲੇ ਦਿਨ ਦੇ ਅੰਤ ਤੱਕ ਸਿਰਫ 18 ਫ਼ੀਸਦੀ ਯੋਗਦਾਨ ਮਿਲਿਆ ਸੀ। ਜੀਓ ਪਲੇਟਫਾਰਮਸ ਦਾ ਇਹ ਜਨਤਕ ਇਸ਼ੂ 2024 ’ਚ ਹੁੰਡਈ ਮੋਟਰ ਇੰਡੀਆ ਦੇ 27,870 ਕਰੋੜ ਰੁਪਏ ਦੇ ਆਈ. ਪੀ. ਓ. ਨੂੰ ਪਿੱਛੇ ਛੱਡ ਕੇ ਮੁੱਲ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਡਾ ਇਸ਼ੂ ਬਣ ਜਾਵੇਗਾ।
ਜੀਓ ਦੇ ਸ਼ੇਅਰ ਲਈ 1,065 ਤੋਂ 1,119 ਰੁਪਏ ਦੇ ਮੁੱਲ ਘੇਰੇ ਦੇ ਉੱਪਰਲੇ ਪੱਧਰ ’ਤੇ ਕੰਪਨੀ ਦਾ ਮੁਲਾਂਕਣ ਕਰੀਬ 108 ਅਰਬ ਡਾਲਰ ਬੈਠਦਾ ਹੈ। ਇਸ ਇਸ਼ੂ ਦੇ ਤਹਿਤ 27 ਕਰੋੜ ਨਵੇਂ ਸ਼ੇਅਰ ਜਾਰੀ ਕੀਤੇ ਜਾ ਰਹੇ ਹਨ। ਇਸ ਇਸ਼ੂ ’ਚ ਵਿਕਰੀ ਪੇਸ਼ਕਸ਼ (ਓ. ਐੱਫ਼. ਐੱਸ.) ਸ਼ਾਮਲ ਨਹੀਂ ਹੈ, ਮਤਲਬ ਮੌਜੂਦਾ ਸ਼ੇਅਰਧਾਰਕ ਆਪਣੇ ਸ਼ੇਅਰ ਨਹੀਂ ਵੇਚ ਰਹੇ ਹਨ।ਜਨਤਕ ਇਸ਼ੂ ਤੋਂ ਪਹਿਲਾਂ ਕੰਪਨੀ ਨੇ ਸੋਮਵਾਰ ਨੂੰ 212 ਵੱਡੇ (ਐਂਕਰ) ਨਿਵੇਸ਼ਕਾਂ ਨੂੰ 1,119 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਲੱਗਭਗ 8,110 ਕਰੋੜ ਰੁਪਏ ਦੇ ਸ਼ੇਅਰ ਵੰਡੇ ਸਨ। ਐਂਕਰ ਨਿਵੇਸ਼ਕਾਂ ਲਈ ਰਾਖਵੇਂ ਸ਼ੇਅਰਾਂ ਦੇ ਮੁਕਾਬਲੇ 2.5 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਬੋਲੀਆਂ ਮਿਲੀਆਂ।
ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX ਦਾ ਹਿੱਸੇਦਾਰ; ਜਾਣੋ ਕਿਵੇਂ
ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ
ਜੀਓ ਪਲੇਟਫਾਰਮਸ ਦੇ ਮੈਨੇਜਿੰਗ ਡਾਇਰੈਕਟਰ ਆਕਾਸ਼ ਅੰਬਾਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੰਪਨੀ ਦੀ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਕਲਾਊਡ ਖੇਤਰ ’ਚ ਵਿਸਥਾਰ ਦੀਆਂ ਯੋਜਨਾਵਾਂ ਦੂਰਸੰਚਾਰ ਕਾਰੋਬਾਰ ਤੋਂ ਅੱਗੇ ਉਸ ਦੀ ਵਾਧਾ ਦਰ ਨੂੰ ਗਤੀ ਦੇਣਗੀਆਂ। ਉਨ੍ਹਾਂ ਰਿਲਾਇੰਸ ਇੰਡਸਟਰੀਜ਼ ਦੀ ਇਸ ਇਕਾਈ ਨੂੰ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਆਈ. ਪੀ. ਓ. ਤੋਂ ਪਹਿਲਾਂ ਇਕ ਤਕਨਾਲੋਜੀ ਕੰਪਨੀ ਦੇ ਰੂਪ ’ਚ ਪੇਸ਼ ਕੀਤਾ।
ਅੰਬਾਨੀ ਨੇ ਕਿਹਾ, ‘‘ਜੀਓ ’ਚ ਅਜਿਹਾ ਨਹੀਂ ਹੈ ਕਿ ਸਾਨੂੰ ਦੋਵਾਂ ’ਚੋਂ ਕਿਸੇ ਇਕ ਨੂੰ ਚੁਣਨਾ ਹੈ। ਸਾਡਾ ਨੈੱਟਵਰਕ ਹੀ ਸਾਡੀ ਤਕਨਾਲੋਜੀ ਹੈ।’’ ਇਹ ਆਈ. ਪੀ. ਓ. ਅਜਿਹੇ ਸਮੇਂ ਆ ਰਿਹਾ ਹੈ, ਜਦੋਂ ਨਿਵੇਸ਼ਕ ਇਹ ਅੰਦਾਜ਼ਾ ਲਾ ਰਹੇ ਹਨ ਕਿ ਕੀ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਆਪਣੇ ਵਿਸ਼ਾਲ ਗਾਹਕ ਆਧਾਰ ਰਾਹੀਂ ਡਿਜੀਟਲ ਸੇਵਾਵਾਂ, ਐਂਟਰਪ੍ਰਾਈਜ਼ ਤਕਨਾਲੋਜੀ ਅਤੇ ਏ. ਆਈ. ਤੋਂ ਜ਼ਿਆਦਾ ਮੁਨਾਫ਼ੇ ਵਾਲਾ ਮਾਲੀਆ ਜੁਟਾ ਸਕਦੀ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਸਿਰਫ ਗਾਹਕਾਂ ਦੀ ਸੰਖਿਆ ’ਚ ਵਾਧਾ ਹੁਣ ਕਾਰੋਬਾਰ ਦੇ ਵਿਸਥਾਰ ਨੂੰ ਗਤੀ ਦੇਣ ਵਾਲਾ ਓਨਾ ਪ੍ਰਭਾਵਸ਼ਾਲੀ ਕਾਰਕ ਨਹੀਂ ਰਹਿ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
