ਟਾਟਾ ਮੋਟਰਜ਼ ਦੀ ਇਵੇਕੋ ਟੇਕਓਵਰ ਪੇਸ਼ਕਸ਼ ਨੂੰ 80 ਫੀਸਦੀ ਦੀ ਅਹਿਮ ਹੱਦ ਤੋਂ ਵੱਧ ਮਨਜ਼ੂਰੀ

Wednesday, Oct 28, 2026 - 06:59 PM (IST)

ਟਾਟਾ ਮੋਟਰਜ਼ ਦੀ ਇਵੇਕੋ ਟੇਕਓਵਰ ਪੇਸ਼ਕਸ਼ ਨੂੰ 80 ਫੀਸਦੀ ਦੀ ਅਹਿਮ ਹੱਦ ਤੋਂ ਵੱਧ ਮਨਜ਼ੂਰੀ

ਨਵੀਂ ਦਿੱਲੀ - ਟਾਟਾ ਮੋਟਰਜ਼ ਦੀ ਇਤਾਲਵੀ ਕਮਰਸ਼ੀਅਲ ਵਾਹਨ ਨਿਰਮਾਤਾ ਕੰਪਨੀ ਇਵੇਕੋ ਗਰੁੱਪ ਦੇ ਅੈਕਵਾਇਰ ਲਈ ਪੇਸ਼ਕਸ਼ ਇਕ ਅਹਿਮ ਪੜਾਅ ਪਾਰ ਕਰ ਗਈ ਹੈ। ਅਸਥਾਈ ਨਤੀਜਿਆਂ ਅਨੁਸਾਰ ਕੰਪਨੀ ਕੋਲ ਮੌਜੂਦ ਸ਼ੇਅਰਾਂ ਨੂੰ ਛੱਡ ਕੇ ਪੇਸ਼ਕਸ਼ਕਰਤਾ ਕੋਲ ਕੰਪਨੀ ਦੀ 89.42 ਫੀਸਦੀ ਹਿੱਸੇਦਾਰੀ ਹੋਵੇਗੀ, ਜੋ ਸੋਧੀ ਹੋਈ 80 ਫੀਸਦੀ ਦੀ ਘੱਟੋ-ਘੱਟ ਹੱਦ ਤੋਂ ਵੱਧ ਹੈ।

ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ

ਇਹ ਵੀ ਪੜ੍ਹੋ : 53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley davidson bikes

ਇਹ ਵੀ ਪੜ੍ਹੋ :  Imran Khan ਨੂੰ Bombay High Court ਤੋਂ ਮਿਲੀ ਰਾਹਤ, 28 ਅਕਤੂਬਰ ਤੱਕ ਛੱਡਣਾ ਸੀ ਦੇਸ਼, ਜਾਣੋ ਪੂਰਾ ਮਾਮਲਾ

ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਅਨੁਸਾਰ 26 ਅਕਤੂਬਰ ਨੂੰ ਖਤਮ ਹੋਈ ਪੇਸ਼ਕਸ਼ ਮਿਆਦ ਦੌਰਾਨ ਇਵੇਕੋ ਗਰੁੱਪ ਦੇ 23.816 ਕਰੋੜ ਸਾਧਾਰਨ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ, ਜੋ ਇਵੇਕੋ ਦੀ ਕੁੱਲ ਸਾਧਾਰਨ ਸ਼ੇਅਰ ਪੂੰਜੀ ਦਾ ਕਰੀਬ 87.81 ਫੀਸਦੀ ਹਨ। ਇਹ ਅੈਕਵਾਇਰ 2008 ’ਚ ਫੋਰਡ ਤੋਂ ਜੈਗੂਆਰ ਲੈਂਡ ਰੋਵਰ ਨੂੰ ਖਰੀਦਣ ਤੋਂ ਬਾਅਦ ਟਾਟਾ ਮੋਟਰਜ਼ ਦਾ ਸਭ ਤੋਂ ਵੱਡਾ ਅੈਕਵਾਇਰ ਹੋਵੇਗਾ। ਟਾਟਾ ਮੋਟਰਜ਼ ਨੇ ਸ਼ੁਰੂਆਤ ’ਚ ਇਵੇਕੋ ਲਈ ਪ੍ਰਤੀ ਸ਼ੇਅਰ 14.10 ਯੂਰੋ ਦੀ ਪੇਸ਼ਕਸ਼ ਕੀਤੀ ਸੀ। ਬਾਅਦ ’ਚ 9 ਅਕਤੂਬਰ ਨੂੰ ਉਸ ਨੇ ਕੀਮਤ 0.30 ਯੂਰੋ ਵਧਾ ਕੇ ਪ੍ਰਤੀ ਸ਼ੇਅਰ 14.40 ਯੂਰੋ ਕਰ ਦਿੱਤੀ, ਜਿਸ ’ਚ ਲਾਭ ਅੰਸ਼ ਵੀ ਸ਼ਾਮਲ ਹੈ। ਟਾਟਾ ਮੋਟਰਜ਼ ਨੇ 2025 ’ਚ ਟੀ. ਐੱਮ. ਐੱਲ. ਸੀ. ਵੀ. ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਰਾਹੀਂ ਇਵੇਕੋ ਦਾ ਅੈਕਵਾਇਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ :  ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ

ਇਹ ਵੀ ਪੜ੍ਹੋ : ਪੈਨਸ਼ਨਰਾਂ ਅਤੇ ਟੈਕਸਦਾਤਾਵਾਂ ਲਈ ਮਹੱਤਵਪੂਰਨ ਖ਼ਬਰ; ਨਵੰਬਰ 'ਚ ਬਦਲ ਜਾਣਗੇ ਕਈ ਵੱਡੇ ਨਿਯਮ

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ 'ਚ ਵੱਡਾ ਖੁਲਾਸਾ:  ਦੋ ਔਰਤਾਂ ਦੀ ਸ਼ੱਕੀ ਭੁਮਿਕਾ ਆਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News