ਦਿੱਲੀ ਏਅਰਪੋਰਟ ''ਤੇ 47 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ, 2 ਯਾਤਰੀ ਫੜ੍ਹੇ ਗਏ

Friday, Oct 30, 2026 - 12:05 PM (IST)

ਦਿੱਲੀ ਏਅਰਪੋਰਟ ''ਤੇ 47 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ, 2 ਯਾਤਰੀ ਫੜ੍ਹੇ ਗਏ

ਨਵੀਂ ਦਿੱਲੀ (ਏਜੰਸੀ)- ਕਸਟਮ ਅਧਿਕਾਰੀਆਂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਸ਼ਾਰਜਾਹ ਤੋਂ ਆਏ 2 ਯਾਤਰੀਆਂ ਕੋਲੋਂ 332 ਗ੍ਰਾਮ ਭਾਰ ਦੀਆਂ ਸੋਨੇ ਦੀਆਂ 2 ਚੇਨਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ ਕਰੀਬ 47.38 ਲੱਖ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ ਅਨੁਸਾਰ, ਯਾਤਰੀਆਂ ਨੂੰ 26 ਅਕਤੂਬਰ ਨੂੰ ਟਰਮਿਨਲ-3 'ਤੇ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਦੇ ਆਧਾਰ 'ਤੇ ਸ਼ੱਕੀ ਪਾਏ ਜਾਣ 'ਤੇ ਰੋਕਿਆ ਗਿਆ।

ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਾਮਾਨ ਦੀ ਜਾਂਚ ਦੌਰਾਨ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ, ਪਰ ਡੋਰ ਫਰੇਮ ਮੈਟਲ ਡਿਟੈਕਟਰ (DFMD) 'ਚੋਂ ਲੰਘਦੇ ਸਮੇਂ ਇਕ ਉੱਚੀ ਬੀਪਿੰਗ ਆਵਾਜ਼ ਸੁਣਨ ਤੋਂ ਬਾਅਦ, ਕਸਟਮ ਅਧਿਕਾਰੀਆਂ ਨੇ ਨਿੱਜੀ ਤਲਾਸ਼ੀ ਲਈ। ਇਸ ਦੌਰਾਨ, ਯਾਤਰੀਆਂ ਦੇ ਅੰਡਰਵੀਅਰ 'ਚ ਲੁਕਾ ਕੇ ਰੱਖੀਆਂ 332 ਗ੍ਰਾਮ ਵਜ਼ਨ ਦੀਆਂ 999 ਸ਼ੁੱਧਤਾ ਵਾਲੀਆਂ 2 ਸੋਨੇ ਦੀਆਂ ਚੇਨਾਂ ਬਰਾਮਦ ਕੀਤੀਆਂ ਗਈਆਂ। ਚੇਨਾਂ ਨੂੰ ਕਾਲੀ ਟੇਪ ਅਤੇ ਕਾਰਬਨ ਪੇਪਰ ਵਿੱਚ ਲਪੇਟਿਆ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਗਏ ਸੋਨੇ ਦੀ ਅਨੁਮਾਨਤ ਬਾਜ਼ਾਰ ਕੀਮਤ 47.38 ਲੱਖ ਰੁਪਏ ਹੈ ਅਤੇ ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News