ਅਸ਼ਵਨੀ ਵੈਸ਼ਨਵ ਨੇ ਜੰਮੂ ਕਸ਼ਮੀਰ ਵੰਦੇ ਭਾਰਤ ਨੂੰ ਦਿਖਾਈ ਹਰੀ ਝੰਡੀ, 2 ਮਈ ਤੋਂ ਸ਼ੁਰੂ ਹੋਣਗੀਆਂ ਸੇਵਾਵਾਂ

Thursday, Apr 30, 2026 - 12:19 PM (IST)

ਅਸ਼ਵਨੀ ਵੈਸ਼ਨਵ ਨੇ ਜੰਮੂ ਕਸ਼ਮੀਰ ਵੰਦੇ ਭਾਰਤ ਨੂੰ ਦਿਖਾਈ ਹਰੀ ਝੰਡੀ, 2 ਮਈ ਤੋਂ ਸ਼ੁਰੂ ਹੋਣਗੀਆਂ ਸੇਵਾਵਾਂ

ਸ਼੍ਰੀਨਗਰ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਜੰਮੂ ਅਤੇ ਕਸ਼ਮੀਰ ਵਿਚਾਲੇ 20 ਕੋਚ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਇਸ ਸਮਾਰੋਹ 'ਚ ਮੌਜੂਦ ਦਿੱਗਜ ਵਿਅਕਤੀਆਂ 'ਚ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਿਤੇਂਦਰ ਸਿੰਘ ਸ਼ਾਮਲ ਸਨ। ਸ਼੍ਰੀਨਗਰ ਅਤੇ ਜੰਮੂ ਵਿਚਾਲੇ ਸਿੱਧੀ ਟਰੇਨ ਸੇਵਾ ਜੰਮੂ ਅਤੇ ਕਸ਼ਮੀਰ ਦੀਆਂ ਜੁੜਵਾ ਰਾਜਧਾਨੀਆਂ ਵਿਚਾਲੇ ਯਾਤਰਾ ਦੇ ਸਮੇਂ ਨੂੰ ਘੱਟ ਕਰੇਗੀ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਦੇਵੇਗੀ। ਨਾਲ ਹੀ ਇਕ ਹਰ ਮੌਸਮ 'ਚ ਚੱਲਣ ਵਾਲੀ ਸਤਿਹੀ ਟਰਾਂਸਪੋਰਟ ਸੰਪਰਕ ਵੀ ਪ੍ਰਦਾਨ ਕਰੇਗੀ। 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਜੂਨ 2025 ਨੂੰ ਕੱਟੜਾ ਅਤੇ ਸ਼੍ਰੀਨਗਰ ਵਿਚਾਲੇ ਪਹਿਲੀ ਸਿੱਧੀ ਟਰੇਨ ਸੇਵਾ ਦਾ ਉਦਘਾਟਨ ਕੀਤਾ ਸੀ। ਹੁਣ ਇਸ ਸੇਵਾ ਦਾ ਵਿਸਥਾਰ ਜੰਮੂ ਤਵੀ ਰੇਲਵੇ ਸਟੇਸ਼ਨ ਤੱਕ ਕੀਤਾ ਜਾ ਰਿਹਾ ਹੈ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੇ 43,780 ਕਰੋੜ ਰੁਪਏ ਦੇ ਰੇਲ ਪ੍ਰਾਜੈਕਟ 'ਤੇ ਕੰਮ 1990 ਦੇ ਦਹਾਕੇ ਦੇ ਅੰਤ 'ਚ ਸ਼ੁਰੂ ਹੋਇਆ ਸੀ ਅਤੇ ਕਸ਼ਮੀਰ ਘਾਟੀ 'ਚ ਪਹਿਲੀ ਟਰੇਨ ਅਕਤੂਬਰ 2008 'ਚ ਚੱਲੀ ਸੀ। ਹਾਲਾਂਕਿ 2005 ਤੱਕ ਟਰੇਨ ਸੇਵਾਵਾਂ ਊਧਮਪੁਰ ਤੱਕ ਪਹੁੰਚ ਗਈਆਂ ਸਨ ਪਰ ਪਹਾੜੀ 'ਤੇ ਪੀਰ ਪੰਜਾਲ ਰੇਂਜ ਦੇ ਤੰਗ ਇਲਾਕੇ ਕਾਰਨ 2025 ਤੱਕ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨਾ ਮੁਸ਼ਕਲ ਬਣ ਰਿਹਾ।

PunjabKesari

ਇਕ ਅਧਿਕਾਰੀ ਨੇ ਦੱਸਿਆ,''ਆਧੁਨਿਕ 20 ਕੋਚ ਵਾਲੀ ਵੰਦੇ ਭਾਰਤ ਟਰੇਨ ਆਪਣੀ ਪਹਿਲੀ ਯਾਤਰਾ ਜੰਮੂ ਤਵੀ ਤੋਂ ਸ਼ੁਰੂ ਕਰੇਗੀ, ਜੋ ਸ਼੍ਰੀਨਗਰ ਤੱਕ ਦਾ ਮਾਰਗ ਤੈਅ ਕਰੇਗੀ ਅਤੇ ਘਾਟੀ ਦੇ ਚੁਣੌਤੀਪੂਰਨ ਭੂਗੋਲਿਕ ਇਲਾਕਿਆਂ ਨੂੰ ਜੋੜੇਗੀ।'' ਉਨ੍ਹਾਂ ਅੱਗੇ ਕਿਹਾ ਕਿ ਸ਼੍ਰੀਨਗਰ ਤੋਂ ਵੀ ਇਕ ਟਰੇਨ ਉਸ ਸਮੇਂ ਜੰਮੂ ਵੱਲ ਰਵਾਨਾ ਹੋ ਗਈ ਹੈ। ਜੰਮੂ-ਸ਼੍ਰੀਨਗਰ ਟਰੇਨ ਸੇਵਾ ਜੋ 2 ਮਈ ਨੂੰ ਸ਼ੁਰੂ ਹੋਣ ਵਾਲੀ ਹੈ,  ਹਫ਼ਤੇ 'ਚ 6 ਦਿਨ ਚੱਲੇਗੀ। ਇਸ ਮਾਰਗ 'ਤੇ ਮੰਗਲਵਾਰ ਨੂੰ ਕੋਈ ਟਰੇਨ ਸੇਵਾ ਉਪਲੱਬਧ ਨਹੀਂ ਹੋਵੇਗੀ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News