ਜੰਮੂ-ਕਸ਼ਮੀਰ ਪੁਲਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ! 3.5 ਕਰੋੜ ਦੀ ਜਾਇਦਾਦ ਕੀਤੀ ਸੀਜ਼

Saturday, Apr 25, 2026 - 05:40 PM (IST)

ਜੰਮੂ-ਕਸ਼ਮੀਰ ਪੁਲਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ! 3.5 ਕਰੋੜ ਦੀ ਜਾਇਦਾਦ ਕੀਤੀ ਸੀਜ਼

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਪੁਲਸ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਵਿੱਢੀ ਮੁਹਿੰਮ ਨੂੰ ਤੇਜ਼ ਕਰਦਿਆਂ ਸ਼੍ਰੀਨਗਰ ਵਿੱਚ ਦੋ ਵੱਡੇ ਤਸਕਰਾਂ ਦੀ ਲਗਭਗ 3.5 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਪੁਲਸ ਅਨੁਸਾਰ ਇਹ ਜਾਇਦਾਦਾਂ ਨਸ਼ਿਆਂ ਦੀ ਗੈਰ-ਕਾਨੂੰਨੀ ਤਸਕਰੀ ਰਾਹੀਂ ਕਮਾਏ ਪੈਸੇ ਨਾਲ ਬਣਾਈਆਂ ਗਈਆਂ ਸਨ। ਸੰਗਮ ਪੁਲਸ ਸਟੇਸ਼ਨ ਨੇ ਇਹ ਕਾਰਵਾਈ 'ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼' (NDPS) ਐਕਟ ਦੀ ਧਾਰਾ 68-F ਦੇ ਤਹਿਤ ਕੀਤੀ ਹੈ।

ਪੁਲਸ ਨੇ ਨੂਰਬਾਗ ਦੇ ਕ੍ਰੇਸ਼ਬਲ ਇਲਾਕੇ ਦੇ ਰਹਿਣ ਵਾਲੇ ਦੋ ਮੁੱਖ ਮੁਲਜ਼ਮਾਂ, ਸ਼ਕੀਲ ਅਹਿਮਦ ਗਨੀ ਅਤੇ ਫਾਰੂਕ ਅਹਿਮਦ ਮੀਰ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ। ਪੁਲਸ ਨੇ ਸ਼ਕੀਲ ਅਹਿਮਦ ਗਨੀ ਦਾ ਇੱਕ ਦੋ-ਮੰਜ਼ਿਲਾ ਰਿਹਾਇਸ਼ੀ ਮਕਾਨ ਅਤੇ ਉਸ ਨਾਲ ਲੱਗਦੀ ਇੱਕ ਕਨਾਲ ਜ਼ਮੀਨ ਕੁਰਕ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ, ਜਦਕਿ ਫਾਰੂਕ ਅਹਿਮਦ ਮੀਰ ਦਾ ਵੀ ਇੱਕ ਦੋ-ਮੰਜ਼ਿਲਾ ਮਕਾਨ ਅਤੇ ਇੱਕ ਕਨਾਲ ਜ਼ਮੀਨ ਜ਼ਬਤ ਕੀਤੀ ਗਈ ਹੈ, ਜਿਸ ਦੀ ਕੀਮਤ ਲਗਭਗ 1.5 ਕਰੋੜ ਰੁਪਏ ਹੈ। 

ਪੁਲਸ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ 'ਨਸ਼ਾ ਮੁਕਤ ਜੰਮੂ-ਕਸ਼ਮੀਰ' ਮੁਹਿੰਮ ਦਾ ਹਿੱਸਾ ਹੈ। ਪੁਲਸ ਦਾ ਮੰਨਣਾ ਹੈ ਕਿ ਤਸਕਰਾਂ ਦੀਆਂ ਆਰਥਿਕ ਜੜ੍ਹਾਂ ਕੱਟਣ ਨਾਲ ਹੀ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।


author

Harpreet SIngh

Content Editor

Related News