ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ''ਚ ਔਰਤ ਸਮੇਤ ਚਾਰ ਲੋਕ ਗ੍ਰਿਫ਼ਤਾਰ
Thursday, Apr 23, 2026 - 10:43 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਅੱਤਵਾਦੀਆਂ ਨੂੰ ਮਦਦ ਪ੍ਰਦਾਨ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਬੁੱਧਵਾਰ ਰਾਤ ਸ਼ਹਿਰ ਦੇ ਹਜ਼ਰਤਬਲ ਇਲਾਕੇ ਤੋਂ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਪੁਰਸ਼ਾਂ ਦੀ ਪਛਾਣ ਹਜ਼ਰਤਬਲ ਵਾਸੀ ਜਾਹੂਰ ਅਹਿਮਦ ਮੀਰ, ਬਸ਼ੀਰ ਅਹਿਮਦ ਭੱਟ ਅਤੇ ਗੁਲਾਮ ਮੁਹੰਮਦ ਭੱਟ ਵਜੋਂ ਕੀਤੀ ਹੈ।
ਔਰਤ ਦੀ ਪਛਾਣ ਹਜ਼ਰਤਬਲ ਵਾਸੀ ਸ਼ਾਜੀਆ ਮੁਹੰਮਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਤੋਂ ਇਕ ਹੱਥਗੋਲਾ, ਏ.ਕੇ.-47 ਦੀਆਂ 15 ਗੋਲੀਆਂ, ਚਾਰ ਮੋਬਾਈਲ ਫੋਨ ਅਤੇ ਕੁਝ ਨਕਦੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਆਰਮਜ਼ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
