ਜੰਮੂ ਤੇ ਅੰਬਾਲਾ ''ਚ ਬਿਜਲੀ ਦੇ ਖੰਭੇ ’ਤੇ ਲੱਗੇ ਸ਼ੱਕੀ CCTV ਕੈਮਰੇ ਬਰਾਮਦ, ਸੁਰੱਖਿਆ ਏਜੰਸੀਆਂ ਚੌਕਸ
Saturday, Apr 18, 2026 - 07:56 AM (IST)
ਅਖਨੂਰ/ਅੰਬਾਲਾ (ਕਿਸ਼ੋਰ, ਮਨੀਸ਼) - ਅਖਨੂਰ-ਜੰਮੂ ਹਾਈਵੇਅ ’ਤੇ ਅਤਿ ਸੰਵੇਦਨਸ਼ੀਲ ਇਲਾਕੇ ਵਿਚ ਬਿਜਲੀ ਦੇ ਖੰਭੇ ’ਤੇ ਲੱਗਿਆ ਅਣਪਛਾਤਾ ਆਧੁਨਿਕ ਸੀ. ਸੀ. ਟੀ. ਵੀ. ਕੈਮਰਾ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਦੀ ਜਾਣਕਾਰੀ ਮਿਲਣ 'ਤੇ ਫੌਜ ਅਤੇ ਪੁਲਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਕੈਮਰੇ ਨੂੰ ਖੰਭੇ ਤੋਂ ਉਤਾਰਿਆ ਤਾਂ ਪਾਇਆ ਕਿ ਕੈਮਰਾ ਆਧੁਨਿਕ ਕਿਸਮ ਦਾ ਹੈ। ਕੈਮਰੇ ਨੂੰ ਚਾਲੂ ਰੱਖਣ ਲਈ ਸੋਲਰ ਪੈਨਲ ਦੇ ਨਾਲ ਮੈਮੋਰੀ ਕਾਰਡ ਵੀ ਲੱਗਿਆ ਹੋਇਆ ਸੀ।
ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਜਾਂਚ ਦੌਰਾਨ ਪਤਾ ਲੱਗਾ ਕਿ ਇਸ ਕੈਮਰੇ ਦੀ ਰੇਂਜ ਕਈ ਕਿਲੋਮੀਟਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਅੰਬਾਲਾ ਪੁਲਸ ਨੇ ਵੀ ਨੈਸ਼ਨਲ ਹਾਈਵੇਅ 152 ਦੇ ਓਵਰਬ੍ਰਿਜ ’ਤੇ 2 ਸ਼ੱਕੀ ਸੀ. ਸੀ. ਟੀ. ਵੀ. ਕੈਮਰੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਜਾਸੂਸੀ ਲਈ ਕੀਤੀ ਜਾ ਰਹੀ ਸੀ। ਇਨ੍ਹਾਂ ਕੈਮਰਿਆਂ ਨੂੰ ਵੀ ਸੋਲਰ ਸਿਸਟਮ ਨਾਲ ਜੋੜਿਆ ਗਿਆ ਸੀ ਅਤੇ ਕੈਮਰਿਆਂ ਵਿਚੋਂ ਸਿਮ ਕਾਰਡ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਬਦਲ ਸਕਦਾ ਮੌਸਮ ਦਾ ਮਿਜਾਜ਼, ਕਈ ਸੂਬਿਆਂ 'ਚ ਮੀਂਹ ਦਾ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
