''ਸਨਮਾਨ ਨਾਲ ਰੱਖ ਦਿਓ...'', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ ਕਰ''ਤਾ ਇਨਕਾਰ
Wednesday, Apr 15, 2026 - 04:24 PM (IST)
ਸ਼੍ਰੀਨਗਰ (ਏਜੰਸੀ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕੇਸਰੀਆ, ਸਫੈਦ ਅਤੇ ਹਰੇ ਰੰਗ ਵਾਲਾ ਤਿਰੰਗਾ ਰਿਬਨ ਦੇਖਣ ਤੋਂ ਬਾਅਦ ਉਸ ਨੂੰ ਕੱਟਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਖੋਲ੍ਹ ਕੇ ਆਯੋਜਕਾਂ ਨੂੰ ਵਾਪਸ ਸੌਂਪ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਇਸ ਨੂੰ ਸਨਮਾਨਪੂਰਵਕ ਰੱਖਿਆ ਜਾਵੇ। ਅਬਦੁੱਲਾ ਇੱਥੇ ਕਸ਼ਮੀਰ ਹਾਟ 'ਚ 'ਆਪਣੀ ਕਲਾ ਸਮਰੱਥਾ ਨੂੰ ਜਾਣਨ' ਪ੍ਰੋਗਰਾਮ ਦਾ ਉਦਘਾਟਨ ਕਰ ਰਹੇ ਸਨ।
#WATCH | Srinagar | Jammu & Kashmir CM Omar Abdullah refuses to cut a tricoloured inaugural ribbon to mark the official opening of the two-day Handicrafts & Handloom Exhibition, instead asks the organisers to remove it and keep it safely pic.twitter.com/d2o6kYzKH2
— ANI (@ANI) April 15, 2026
ਇਸੇ ਦੌਰਾਨ ਉਹ ਇਕ ਵੀਡੀਓ 'ਚ ਰਿਬਨ ਵੱਲ ਵਧਦੇ ਹੋਏ ਅਤੇ ਉਸ ਕੋਲ ਜਾਣ 'ਤੇ ਉਸ ਦਾ ਤਿਰੰਗਾ ਰੰਗ ਦੇਖ ਕੇ ਰੁਕਦੇ ਹੋਏ ਦੇਖੇ ਜਾ ਸਕਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪ੍ਰੋਗਰਾਮ 'ਚ ਉਨ੍ਹਾਂ ਨਾਲ ਉੱਪ ਮੁੱਖ ਮੰਤਰੀ ਸੁਰਿੰਦਰ ਚੌਧਰੀ, ਉਨ੍ਹਾਂ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਅਤੇ ਕਈ ਹੋਰ ਲੋਕ ਵੀ ਮੌਜੂਦ ਸਨ। ਰਿਬਨ ਵਾਪਸ ਕਰਨ ਤੋਂ ਬਾਅਦ ਅਬਦੁੱਲਾ ਸ਼ਹਿਰ ਦੇ ਮੱਧ 'ਚ ਸਥਿਤ ਕਸ਼ਮੀਰ ਹਾਟ 'ਚ ਹੋਰ ਗਤੀਵਿਧੀਆਂ ਅਤੇ ਪ੍ਰੋਗਰਾਮਾਂ 'ਚ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
