ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ''ਚ ਧਮਾਕਾ, ਜਵਾਨ ਜ਼ਖ਼ਮੀ

Saturday, Apr 18, 2026 - 05:07 PM (IST)

ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ''ਚ ਧਮਾਕਾ, ਜਵਾਨ ਜ਼ਖ਼ਮੀ

ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (ਐੱਲਓਸੀ) ਕੋਲ ਇਕ ਸਰਹੱਦੀ ਪਿੰਡ 'ਚ ਬਾਰੂਦੀ ਸੁਰੰਗ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਦੋਂ ਕਿ ਜੰਗ ਲੱਗੀ ਇਕ ਬਾਰੂਦੀ ਸੁਰੰਗ ਨੂੰ ਸੁਰੱਖਿਅਤ ਰੂਪ ਨਾਲ ਨਕਾਰਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਾਲਾਕੋਟ ਖੇਤਰ 'ਚ ਫ਼ੌਜ ਦੇ ਇਕ ਦਲ ਦੀ ਗਸ਼ਤੀ ਮੁਹਿੰਮ ਦੌਰਾਨ ਹੋਇਆ, ਜਿਸ 'ਚ ਇਕ ਅਗਨੀਵੀਰ ਜ਼ਖ਼ਮੀ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘੁਸਪੈਠ ਵਿਰੋਧੀ ਪ੍ਰਣਾਲੀ ਦੇ ਅਧੀਨ ਮੋਹਰੀ ਖੇਤਰਾਂ 'ਚ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਹਨ, ਜੋ ਕਦੇ-ਕਦੇ ਬਾਰਿਸ਼ ਕਾਰਨ ਵਹਿ ਜਾਂਦੀਆਂ ਹਨ, ਜਿਸ ਨਾਲ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ। ਇਕ ਵੱਖ ਮੁਹਿੰਮ 'ਚ, ਬਲਨੋਈ ਖੇਤਰ ਦੇ ਸਾਗ੍ਰਾ ਸਰਹੱਦੀ ਪਿੰਡ 'ਚ ਜੰਗ ਲੱਗਾ ਮੋਰਟਾਰ ਦਾ ਗੋਲਾ ਦੇਖਿਆ ਗਿਆ, ਜਿਸ ਤੋਂ ਬਾਅਦ ਫ਼ੌਜ ਦੇ ਮਾਹਿਰਾਂ ਵਲੋਂ ਕੰਟਰੋਲ ਵਿਸਫੋਟ 'ਚ ਨਸ਼ਟ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News