ਭਾਜਪਾ ਦੀਆਂ ਘਟੀਆ ਨੀਤੀਆਂ, ਨਿਕੰਮੀ ਪਾਰਟੀ: ਅਸ਼ੋਕ ਤੰਵਰ

09/27/2020 6:43:58 PM

ਗੋਹਾਨਾ— ਹਰਿਆਣਾ ਦੀ ਕਾਂਗਰਸ ਇਕਾਈ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਭਾਜਪਾ ਅਤੇ ਕਾਂਗਰਸ ’ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ। ਤੰਵਰ ਨੇ ਸ਼੍ਰੋ੍ਰਮਣੀ ਅਕਾਲੀ ਦਲ ਵਲੋਂ ਐੱਨ. ਡੀ. ਏ. ਨਾਲ ਲੰਬੇ ਸਮੇਂ ਤੋਂ ਚਲੇ ਆ ਰਹੇ ਗਠਜੋੜ ਤੋੜਨ ਮਗਰੋਂ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਇਕ ਨਿੰਕਮੀ ਪਾਰਟੀ ਹੈ, ਜਿਸ ਦੀਆਂ ਘਟੀਆ ਨੀਤੀਆਂ ਹਨ। 

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ (ਬ) ਹੁਣ ਐਨ. ਡੀ. ਏ. ਦਾ ਹਿੱਸਾ ਨਹੀਂ : ਸੁਖਬੀਰ ਬਾਦਲ

ਤੰਵਰ ਨੇ ਭਾਜਪਾ ’ਤੇ ਤਿੱਖਾ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਜੋ ਐਲਾਨ ਕੀਤੇ ਸਨ, ਪਹਿਲਾਂ ਉਸ ਨੂੰ ਤਾਂ ਪੂਰਾ ਕਰ ਦਿਖਾਵੇ। ਹੁਣ ਬਰੌਦਾ ’ਚ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 2 ਸਾਲ ਪਹਿਲਾਂ ਜੀਂਦ ਵਿਚ ਜ਼ਿਮਨੀ ਚੋਣਾਂ ਵਿਚ ਕਿੰਨੇ ਹੀ ਐਲਾਨ ਹੋਏ, ਭਾਜਪਾ ਇਕ ਵੀ ਐਲਾਨ ਪੂਰੇ ਨਹੀਂ ਕਰ ਸਕੀ। ਪਹਿਲਾਂ ਤਾਂ ਬਰੌਦਾ ਦੀ ਯਾਦ ਨਹੀਂ ਆਈ, ਹੁਣ ਸਭ ਇੱਥੇ ਆ ਕੇ ਐਲਾਨ ਕੀਤੇ ਜਾ ਰਹੇ ਹਨ। ਕਿਸਾਨ ਮਜ਼ਦੂਰਾਂ ਅਤੇ ਦੇਸ਼ ਦੀ 90 ਫੀਸਦੀ ਜਨਤਾ ਨੂੰ ਇਹ ਮਾਰਨਾ ਅਤੇ ਵੇਚਣਾ ਚਾਹੰੁਦੇ ਹਨ। ਦੇਸ਼ ਦੀ ਜਨਤਾ ਭਾਜਪਾ ਤੋਂ ਕਾਫੀ ਨਾਰਾਜ਼ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਤੋਂ ਬਾਅਦ ਭਾਜਪਾ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ

 


Tanu

Content Editor

Related News