ਭਾਜਪਾ ਮੈਂਬਰ ਨੇ ਆਪਣੇ ਹੀ ਸਰਕਾਰ ''ਤੇ ਚੁੱਕੇ ਸਵਾਲ, ਸੰਸਦ ''ਚ ਚੁੱਕਿਆ ਇਹ ਮੁੱਦਾ

04/28/2016 3:35:14 PM

ਨਵੀਂ ਦਿੱਲੀ— ਲੋਕ ਸਭਾ ''ਚ ਵੀਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਭਾਜਪਾ ਦੇ ਇਕ ਮੈਂਬਰ ਨੇ ਆਪਣੀ ਹੀ ਸਰਕਾਰ ਦੇ ਕੰਮਾਂ ''ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਜੇਕਰ ਸਰਕਾਰ ਇੰਝ ਹੀ ਲੋਕਾਂ ਦਾ ਸ਼ੋਸ਼ਣ ਹੁੰਦੇ ਦੇਖਦੀ ਰਹੇਗੀ ਤਾਂ ਅਜਿਹੀ ਸਰਕਾਰ ਦੇ ਹੋਣ ਦਾ ਕੀ ਮਤਲਬ ਹੈ? ਸਦਨ ਵਿਚ ਪ੍ਰਸ਼ਨਕਾਲ ਦੌਰਾਨ ਸ਼ਹਿਰੀ ਹਵਾਬਾਜ਼ੀ ਕੰਪਨੀ ਅਸ਼ੋਕ ਗਜਪਤੀ ਰਾਜੂ ਮੈਂਬਰਾਂ ਦੇ ਪ੍ਰਸ਼ਨਾਂ ਦਾ ਜਵਾਬ ਦੇ ਰਹੇ ਸਨ। 
ਭਾਜਪਾ ਦੇ ਹੀ ਆਰ. ਕੇ. ਸਿੰਘ ਨੇ ਪਿਛਲੇ ਦਿਨੀਂ ਹਰਿਆਣਾ ''ਚ ਹੋਏ ਜਾਟ ਅੰਦੋਲਨ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਸ ਸਮੇਂ ਬੇਬੱਸ ਯਾਤਰੀਆਂ ਤੋਂ ਜਹਾਜ਼ ਕੰਪਨੀਆਂ ਨੇ ਚੰਡੀਗੜ੍ਹ ਦੇ ਟਿਕਟ ਲਈ 20-20 ਹਜ਼ਾਰ ਰੁਪਏ ਤੱਕ ਵਸੂਲੇ। ਉਨ੍ਹਾਂ ਨੇ ਆਪਣੀ ਹੀ ਸਰਕਾਰ ਨੂੰ ਕਟਘਰੇ ''ਚ ਲਿਆ ਕੇ ਖੜ੍ਹਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਕੰਪਨੀਆਂ ਦੇ ਸ਼ੋਸ਼ਣ ਤੋਂ ਬਚਾਏ। ਉਨ੍ਹਾਂ ਨੇ ਕਿਹਾ, ''''ਜੇਕਰ ਸਰਕਾਰ ਇੰਝ ਹੀ ਲੋਕਾਂ ਦਾ ਸ਼ੋਸ਼ਣ ਹੁੰਦੇ ਦੇਖਦੀ ਰਹੇਗੀ ਤਾਂ ਸਰਕਾਰ ਹੋਣ ਦਾ ਕੀ ਮਤਲਬ ਹੈ।'''' ਇਸ ਹਵਾਬਾਜ਼ੀ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦਾ ਸ਼ੋਸ਼ਣ ਨਾ ਹੋਵੇ।


Tanu

News Editor

Related News