ਅਸ਼ੋਕ ਨੇ ਪੁਲਸ ''ਤੇ ਲਗਾਏ ਗੰਭੀਰ ਦੋਸ਼, ਕਿਹਾ-ਨਸ਼ਾ ਅਤੇ ਕਰੰਟ ਦੇ ਕੇ ਕਬੂਲ ਕਰਵਾਇਆ ਦੋਸ਼
Thursday, Nov 23, 2017 - 02:07 PM (IST)

ਗੁਰੂਗਰਾਮ — ਪ੍ਰਦੁਮਨ ਕਤਲ ਕੇਸ ਦਾ ਦੋਸ਼ੀ ਅਸ਼ੋਕ ਕੁਮਾਰ ਭੋਂਡਸੀ ਜੇਲ 'ਚੋਂ ਰਿਹਾ ਹੋਣ ਤੋਂ ਬਾਅਦ ਸਿੱਧਾ ਸੋਹਨਾ ਦੇ ਘਾਂਬਰੋਜ ਪਿੰਡ 'ਚ ਆਪਣੇ ਘਰ ਪਹੁੰਚ ਗਿਆ। ਅਸ਼ੋਕ ਨੇ ਪਰਿਵਾਰ ਦੇ ਕੋਲ ਪੁਹੰਚ ਕੇ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ। ਅਸ਼ੋਕ ਨੇ ਕਿਹਾ ਕਿ ਮੈਡਮ ਦੇ ਕਹਿਣ 'ਤੇ ਹੀ ਉਸਨੇ ਪ੍ਰਦੁਮਨ ਨੂੰ ਚੁੱਕ ਕੇ ਗੱਡੀ 'ਚ ਰੱਖਿਆ ਸੀ ਅਤੇ ਪੁਲਸ ਨੇ ਇਸੇ ਸ਼ੱਕ 'ਚ ਉਸਨੂੰ ਫੜ ਲਿਆ। ਤਕਰੀਬਨ 4 ਘੰਟੇ ਤੱਕ ਪੁਲਸ ਉਸਨੂੰ ਕੁੱਟਦੀ ਰਹੀ। ਅਸ਼ੋਕ ਨੇ ਦੱਸਿਆ ਕਿ ਪੁਲਸ ਨੇ ਉਸਨੂੰ ਟਾਰਚਰ ਕੀਤਾ, ਉਸਨੂੰ ਕਰੰਟ ਦਿੱਤਾ, ਇੰਜੈਕਸ਼ਨ ਲਗਾਇਆ ਅਤੇ ਪੂਰੇ ਪਰਿਵਾਰ ਨੂੰ ਮਾਰਨ ਦਾ ਵੀ ਡਰ ਦਿਖਾਇਆ, ਜਿਸ ਤੋਂ ਬਾਅਦ ਹੀ ਅਸ਼ੋਕ ਨੇ ਕਤਲ ਦਾ ਦੋਸ਼ ਕਬੂਲ ਕੀਤਾ।
ਢੇਡ ਮਹੀਨੇ ਤੱਕ ਨਹੀਂ ਦਿੱਤੀ ਸੌਣ ਲਈ ਕੋਈ ਚੱਦਰ
ਅਸ਼ੋਕ ਨੇ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਸ ਨੇ ਮੀਡੀਆ ਦੇ ਸਾਹਮਣੇ ਦੋਸ਼ ਕਬੂਲ ਕਰਨ ਲਈ ਮਜ਼ਬੂਰ ਕੀਤਾ ਸੀ। ਅਸ਼ੋਕ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨੇ 'ਤੋਂ ਜੇਲ 'ਚ ਹੈ ਪਰ ਡੇਢ ਮਹੀਨੇ ਤੱਕ ਉਸਨੂੰ ਚੱਦਰ ਨਹੀਂ ਦਿੱਤੀ ਕਿ ਕਿਤੇ ਇਹ ਫਾਂਸੀ ਨਾ ਲਗਾ ਲਵੇ। ਉਸਨੇ ਜੇਲ 'ਚ 2 ਮਹੀਨੇ ਟੀ.ਵੀ. ਨਹੀਂ ਦੇਖਿਆ। ਉਸਨੂੰ ਬਿਲਕੁੱਲ ਪਤਾ ਨਹੀਂ ਸੀ ਕਿ ਬਾਹਰ ਕੀ ਹੋ ਰਿਹਾ ਹੈ।
ਅਸ਼ੋਕ ਦੀ ਖਰਾਬ ਹੋਈ ਸਿਹਤ
ਜੇਲ 'ਚੋਂ ਜ਼ਮਾਨਤ 'ਤੇ ਰਿਹਾ ਹੋਣ ਤੋਂ ਬਾਅਦ ਅਸ਼ੋਕ ਦੀ ਤਬੀਅਤ ਖਰਾਬ ਹੈ। ਅਸ਼ੋਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸਦੇ ਪੂਰੇ ਸਰੀਰ 'ਚ ਦਰਦ, ਬੁਖਾਰ ਅਤੇ ਉਲਟੀ ਦੀ ਸ਼ਿਕਾਇਤ ਹੈ। ਇਸ ਦੇ ਨਾਲ ਹੀ ਅਸ਼ੋਕ ਦੀ ਛਾਤੀ 'ਚ ਦਰਦ ਹੈ ਜਿਸ ਕਾਰਨ ਉਸ ਤੋਂ ਬੋਲਿਆ ਵੀ ਨਹੀਂ ਜਾ ਰਿਹਾ। ਪਰਿਵਾਰ ਵਾਲਿਆਂ ਨੇ ਅਸ਼ੋਕ ਨੂੰ ਡਾਕਟਰ ਨੂੰ ਵੀ ਦਿਖਾਇਆ ਹੈ। ਡਾਕਟਰ ਨੇ ਅਸ਼ੋਕ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ।
ਅਸ਼ੋਕ ਦੀ ਪਤਨੀ ਨੇ ਦੱਸਿਆ ਹੈ ਕਿ ਪੁਲਸ ਨੇ ਅਸ਼ੋਕ ਨੂੰ ਬਹੁਤ ਮਾਰਿਆ ਅਤੇ ਉਲਟਾ ਟੰਗ ਕੇ ਬੁਹਤ ਤਸ਼ੱਦਦ ਦਿੱਤੀ। ਉਸਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸਨੂੰ ਨਸ਼ਾ ਵੀ ਦਿੱਤਾ ਗਿਆ ਅਤੇ ਨਸ਼ੇ 'ਚ ਹੀ ਉਸ ਤੋਂ ਦੋਸ਼ ਕਬੂਲ ਕਰਵਾਇਆ ਗਿਆ।