ਅਰਵਿੰਦ ਕੇਜਰੀਵਾਲ ਨੇ ਪਾਲਿਕਾ ਪ੍ਰੀਸ਼ਦ ਮੈਂਬਰ ਦੀ ਚੁੱਕੀ ਸਹੁੰ

Thursday, May 14, 2020 - 10:54 PM (IST)

ਅਰਵਿੰਦ ਕੇਜਰੀਵਾਲ ਨੇ ਪਾਲਿਕਾ ਪ੍ਰੀਸ਼ਦ ਮੈਂਬਰ ਦੀ ਚੁੱਕੀ ਸਹੁੰ

ਨਵੀਂ ਦਿੱਲੀ (ਯੂ.ਐਨ.ਆਈ.)- ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐਨ.ਡੀ.ਐਮ.ਸੀ.) ਪ੍ਰਧਾਨ ਧਰਮਿੰਦਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਦੇ ਮੈਂਬਰ ਵਜੋਂ ਸਹੁੰ ਚੁਕਾਈ। ਐਨ.ਡੀ.ਐਮ.ਸੀ. ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪਾਲਿਕਾ ਪ੍ਰੀਸ਼ਦ ਦੀ ਵਿਸ਼ੇਸ਼ ਮੀਟਿੰਗ ਵਿਚ ਕੇਜਰੀਵਾਲ ਤੋਂ ਇਲਾਵਾ ਦਿੱਲੀ ਕੈਂਟ ਵਿਧਾਨ ਸਭਾ ਖੇਤਰ ਤੋਂ ਚੁਣੇ ਵਿਧਾਇਕ ਵੀਰੇਂਦਰ ਸਿੰਘ ਕਾਦਿਆਨ ਨੂੰ ਵੀ ਚੋਣਵੀਂ ਸ਼੍ਰੇਣੀ ਦੇ ਪ੍ਰੀਸ਼ਦ ਦੇ ਮੈਂਬਰ ਵਜੋਂ ਸਹੁੰ ਚੁਕਾਈ ਗਈ।


author

Sunny Mehra

Content Editor

Related News