ਗਠਜੋੜ ਨਾ ਹੋਣ ''ਤੇ ਕੇਜਰੀਵਾਲ ਨੇ ਦਿੱਤਾ ਇਹ ਬਿਆਨ

Sunday, Apr 28, 2019 - 09:26 AM (IST)

ਗਠਜੋੜ ਨਾ ਹੋਣ ''ਤੇ ਕੇਜਰੀਵਾਲ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ—ਦਿੱਲੀ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਸਭ ਕੋਸ਼ਿਸ਼ਾਂ ਦੇ ਬਾਵਜੂਦ ਗਠਜੋੜ ਨਹੀਂ ਹੋ ਸਕਿਆ। ਹੁਣ ਦੋਵੇਂ ਪਾਰਟੀਆਂ ਆਪਣੇ-ਆਪਣੇ ਦਮ 'ਤੇ ਦਿੱਲੀ ਦੀਆਂ ਸਭ 7 ਲੋਕ ਸਭਾ ਸੀਟਾਂ 'ਤੇ ਚੋਣ ਲੜ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਨਾਲ ਗੱਠਜੋੜ ਨਹੀਂ ਹੋ ਸਕਿਆ।

ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਨੀਅਤ ਠੀਕ ਨਾ ਹੋਣ ਕਾਰਨ ਇਹ ਗਠਜੋੜ ਨਹੀਂ ਹੋ ਸਕਿਆ। ਆਮ ਆਦਮੀ ਪਾਰਟੀ ਨੇ ਗਠਜੋੜ ਲਈ ਪੂਰੇ ਯਤਨ ਕੀਤੇ ਪਰ ਕਾਂਗਰਸ ਨੇ ਆਪਣੇ ਕਦਮ ਪਿੱਛੇ ਖਿੱਚ ਲਏ। ਚੰਗਾ ਹੋਇਆ ਕਿ ਇਹ ਗਠਜੋੜ ਨਹੀਂ ਹੋਇਆ।


author

Iqbalkaur

Content Editor

Related News