ਮੈਨੂੰ ਮਨੋਜ ਤਿਵਾੜੀ ਦੇ ਗੀਤ ਪਸੰਦ ਹਨ, ਉਹ ਵਧੀਆ ਡਾਂਸ ਕਰਦੇ ਹਨ : ਕੇਜਰੀਵਾਲ

02/06/2020 6:06:30 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਉਨ੍ਹਾਂ ਦੇ ਗੀਤਾਂ ਲਈ ਮਜ਼ਾਕ ਨਹੀਂ ਉਡਾਉਂਦੇ ਹਨ, ਸਗੋਂ ਉਹ ਉਨ੍ਹਾਂ ਦੇ ਵੀਡੀਓ ਦੇਖਦੇ ਹਨ, ਜਿਨ੍ਹਾਂ 'ਚ ਉਹ 'ਵਧੀਆ ਡਾਂਸ' ਕਰਦੇ ਹਨ। 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੇ ਇੰਟਰਵਿਊ 'ਚ ਕੇਜਰੀਵਾਲ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕਾਂ ਤੋਂ ਤਿਵਾੜੀ ਦੇ ਗੀਤ ਸੁਣਨ ਅਤੇ ਉਨ੍ਹਾਂ ਦੇ ਗੀਤਾਂ ਅਤੇ ਡਾਂਸ ਦੇ ਵੀਡੀਓ ਦੇਖਣ ਲਈ ਕਹਿੰਦੇ ਹਨ। ਕੇਜਰੀਵਾਲ ਦਿੱਲੀ ਭਾਜਪਾ ਦੇ ਇਸ ਦੋਸ਼ ਦਾ ਜਵਾਬ ਦੇ ਰਹੇ ਸਨ ਕਿ ਉਹ ਤਿਵਾੜੀ ਦੇ ਗੀਤਾਂ ਦਾ ਮਜ਼ਾਕ ਉਡਾ ਕੇ 'ਪੂਰਵਾਂਚਲੀਆਂ' ਅਤੇ ਉਨ੍ਹਾਂ ਦੀ ਸੰਸਕ੍ਰਿਤੀ ਦਾ ਅਪਮਾਨ ਕਰ ਰਹੇ ਹਨ। ਦਿੱਲੀ 'ਚ ਰਹਿਣ ਵਾਲੀ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਪੂਰਵਾਂਚਲੀ ਕਿਹਾ ਜਾਂਦਾ ਹੈ ਅਤੇ ਉਹ ਰਾਸ਼ਟਰੀ ਰਾਜਧਾਨੀ ਦੀਆਂ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
 

ਮੈਂ ਤਿਵਾੜੀ ਦੇ ਗੀਤ ਦਾ ਮਜ਼ਾਕ ਨਹੀਂ ਉਡਾਇਆ
ਕੇਜਰੀਵਾਲ ਨੇ ਕਿਹਾ,''ਮੈਂ ਤਿਵਾੜੀ ਦਾ ਉਨ੍ਹਾਂ ਦੇ ਗੀਤ 'ਰਿੰਕੀਆ ਕੇ ਪਾਪਾ' ਲਈ ਮਜ਼ਾਕ ਨਹੀਂ ਉਡਾਇਆ ਸਗੋਂ ਮੈਂ ਚੰਗੇ ਗੀਤ ਗਾਉਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ 'ਚ ਅਪਮਾਨ ਅਤੇ ਮਜ਼ਾਕ ਕਿੱਥੇ ਹੈ। ਮੈਂ ਤਿਵਾੜੀ ਦੇ ਗੀਤ ਸੁਣਦਾ ਹਾਂ। ਮੈਂਨੂੰ ਉਨ੍ਹਾਂ ਦੇ ਵੀਡੀਓ ਪਸੰਦ ਹਨ। ਉਹ ਡਾਂਸ ਵਧੀਆ ਕਰਦੇ ਹਨ।'' 'ਆਪ' ਨੇਤਾ ਨੇ ਤਿਵਾੜੀ ਨੂੰ 'ਗਾਇਕ' ਦੱਸ ਕੇ ਉਨ੍ਹਾਂ 'ਤੇ ਤੰਜ਼ ਕੱਸਿਆ ਸੀ। ਤਿਵਾੜੀ ਭੋਜਪੁਰੀ ਦੇ ਮਸ਼ਹੂਰ ਕਲਾਕਾਰ ਹਨ ਅਤੇ ਉਨ੍ਹਾਂ ਨੇ 'ਰਿੰਕੀਆ ਕੇ ਪਾਪਾ' ਗੀਤ ਗਾਇਆ ਹੈ। ਪਿਛਲੇ ਮਹੀਨੇ ਤਿਵਾੜੀ ਨੇ ਕਿਹਾ ਸੀ ਕਿ ਕੇਜਰੀਵਾਲ 'ਰਿੰਕੀਆ ਕੇ ਪਾਪਾ' ਦਾ ਮਜ਼ਾਕ ਉਡਾ ਰਹੇ ਹਨ ਅਤੇ ਪੂਰਵਾਂਚਲੀਆਂ ਤੇ ਉਨ੍ਹਾਂ ਦੀ ਸੰਸਕ੍ਰਿਤੀ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪੂਰਵਾਂਚਲੀ ਕੇਜਰੀਵਾਲ ਸਰਕਾਰ ਦੇ ਮੁਫ਼ਤ ਪਾਣੀ ਅਤੇ ਬਿਜਲੀ ਤੋਂ ਪ੍ਰਭਾਵਿਤ ਨਹੀਂ ਹੋਣਗੇ ਅਤੇ ਉਨ੍ਹਾਂ 'ਚੋਂ 98 ਫੀਸਦੀ ਲੋਕ ਭਾਜਪਾ ਦਾ ਸਮਰਥਨ ਕਰ ਰਹੇ ਹਨ।


DIsha

Content Editor

Related News