ਕੇਜਰੀਵਾਲ ਨੇ ਹਰਸ਼ਵਰਧਨ ਨੂੰ ਡੇਂਗੂ ਵਿਰੋਧੀ ਮੁਹਿੰਮ ''ਚ ਹਿੱਸਾ ਲੈਣ ਲਈ ਦਿੱਤਾ ਸੱਦਾ

Monday, Sep 16, 2019 - 05:57 PM (IST)

ਕੇਜਰੀਵਾਲ ਨੇ ਹਰਸ਼ਵਰਧਨ ਨੂੰ ਡੇਂਗੂ ਵਿਰੋਧੀ ਮੁਹਿੰਮ ''ਚ ਹਿੱਸਾ ਲੈਣ ਲਈ ਦਿੱਤਾ ਸੱਦਾ

ਨਵੀਂ ਦਿੱਲੀ— ਦਿੱਲੀ ਦੀਆਂ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ (ਰੈਗੂਲਰ) ਨੂੰ ਲੈ ਕੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧ ਚੁਕੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਕੁਝ ਦਿਨ ਬਾਅਦ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੇਂਗੂ ਵਿਰੋਧੀ ਮੁਹਿੰਮ 'ਚ ਹਿੱਸਾ ਲੈਣ ਅਤੇ ਉਸ ਨੂੰ ਸਫ਼ਲ ਬਣਾਉਣ ਲਈ ਸੱਦਾ ਦਿੱਤਾ। ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਕੇਜਰੀਵਾਲ ਨੇ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਡੇਂਗੂ ਦੀ ਰੋਕਥਾਮ ਯਕੀਨੀ ਕਰਨ 'ਤੇ ਕੇਂਦਰਿਤ ਮੁਹਿੰਮ '10 ਹਫ਼ਤੇ, 10 ਵਜੇ, 10 ਮਿੰਟ' 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਕਿਹਾ,''ਮੈਂ ਤੁਹਾਨੂੰ ਅਤੇ ਸਾਰੇ ਕੇਂਦਰੀ ਮੰਤਰੀਆਂ ਨੂੰ ਇਸ ਮੁਹਿੰਮ 'ਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ। ਤੁਹਾਡੀ ਹਿੱਸੇਦਾਰੀ ਨਾਲ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਉਸ 'ਚ ਹਿੱਸਾ ਲੈਣ ਦੀ ਪ੍ਰੇਰਨਾ ਮਿਲੇਗੀ।''

ਪਿਛਲੇ ਹਫਤੇ ਹਰਸ਼ਵਰਧਨ ਨੇ ਕੇਜਰੀਵਾਲ 'ਤੇ ਹਮਲਾ ਬੋਲਿਆ ਸੀ ਅਤੇ ਉਨ੍ਹਾਂ 'ਤੇ ਸ਼ਹਿਰ ਦੀਆਂ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਕੁਝ ਨਾ ਕਰਨ ਅਤੇ ਗਰੀਬਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ ਸੀ। ਕੇਜਰੀਵਾਲ ਨੇ ਹਰਸ਼ਵਰਧਨ ਨੂੰ ਕਿਹਾ,''ਮੈਂ ਤੁਹਾਡੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਅਜਿਹੀ ਹੀ ਅਪੀਲ ਕਰਨ ਦੀ ਅਪੀਲ ਕਰਾਂਗਾ ਕਿਉਂਕਿ ਕੇਂਦਰ ਦੇ ਬਹੁਤ ਸਾਰੇ ਦਫ਼ਤਰ ਅਤੇ ਕਰਮਚਾਰੀ ਦਿੱਲੀ 'ਚਹਨ।'' ਉਨ੍ਹਾਂ ਨੇ ਲਿਖਿਆ,''ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਜਨਵਰੀ 2016 'ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਦੀ ਓਡ-ਈਵਨ ਯੋਜਨਾ ਸਾਡੇ ਸਾਰਿਆਂ ਦੀ ਸਮੂਹਕ ਕੋਸ਼ਿਸ਼ ਕਾਰਨ ਇਕ ਵੱਡੀ ਸਫ਼ਲਤਾ ਬਣੀ, ਜਦੋਂ ਸਾਰੇ ਤੈਅ ਦਿਨ ਨੂੰ ਆਪਣੇ ਵਾਹਨ ਦੀ ਵਰਤੋਂ ਨਹੀਂ ਕਰਨ ਲਈ ਰਾਜੀ ਹੋਏ।'' ਕੇਜਰੀਵਾਲ ਨੇ ਹਰਸ਼ਵਰਧਨ ਤੋਂ 2016 ਦੀ ਓਡ-ਈਵਨ ਯੋਜਨਾ ਵਾਂਗ ਹੀ ਇਸ ਮੌਜੂਦਾ ਮੁਹਿੰਮ ਨੂੰ ਵੀ ਸਫ਼ਲ ਬਣਾਉਣ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ ਦਿੱਲੀ ਵਾਸੀਆਂ ਨੇ ਪਿਛਲੇ 3 ਸਾਲਾਂ ਤੋਂ ਡੇਂਗੂ ਅਤੇ ਚਿਕਨਗੁਨੀਆ ਨੂੰ ਕੰਟਰੋਲ 'ਚ ਰੱਖਿਆ ਹੈ ਅਤੇ ਉਹ ਇਸ ਸਾਲ ਉਸ ਨੂੰ ਹੋਰ ਹੇਠਾਂ ਲਿਆ ਸਕਦੇ ਹਨ।


author

DIsha

Content Editor

Related News