ਵਾਤਾਵਰਣ ਦੀ ਸਮੱਸਿਆ ’ਤੇ ਨਕੇਲ ਕੱਸਣ ਲਈ ਕੇਜਰੀਵਾਲ ਨੇ ਲਾਂਚ ਕੀਤੀ ‘ਸਵਿੱਚ ਦਿੱਲੀ ਮੁਹਿੰਮ’

Thursday, Feb 04, 2021 - 02:39 PM (IST)

ਨਵੀਂ ਦਿੱਲੀ— ਵਾਤਾਵਰਣ ਦੀ ਸਮੱਸਿਆ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਵਲੋਂ ਅੱਜ ਯਾਨੀ ਕਿ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ 6 ਮਹੀਨਿਆਂ ’ਚ ਦਿੱਲੀ ਸਰਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨਾਂ ’ਤੇ ਸਵਿੱਚ ਕਰ ਜਾਵੇਗੀ। ਆਮ ਲੋਕਾਂ ’ਚ ਵੀ ਇਲੈਕਟ੍ਰਿਕ ਵਾਹਨ ਵਧਾਉਣ ਲਈ ਸਵਿੱਚ ਦਿੱਲੀ ਮੁਹਿੰਮ ਲਾਂਚ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਆਓ ਇਲੈਕਟ੍ਰਿਕ ਵਾਹਨਾਂ ’ਤੇ ਸਵਿੱਚ ਕਰੀਏ ਅਤੇ ਆਪਣੇ ਵਾਤਾਵਰਣ ਨੂੰ ਬਚਾਈਏ। ਇਕ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ- ‘ਸਵਿੱਚ ਦਿੱਲੀ’। ਸਵਿੱਚ ਵਾਹਨ ਮਤਲਬ ਕਿ ਤੁਸੀਂ ਆਪਣੇ ਪ੍ਰਦੂਸ਼ਿਤ ਵਾਹਨਾਂ ਥਾਂ ਸਵਿੱਚ ਵਾਹਨਾਂ ਨੂੰ ਇਸਤੇਮਾਲ ਕਰਨਾ। 

ਇਹ ਵੀ ਪੜ੍ਹੋ: 26 ਜਨਵਰੀ ਦੇ ਦਿਨ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਾਏਗੀ ਦਿੱਲੀ ਸਰਕਾਰ: ਕੇਜਰੀਵਾਲ

ਇਹ ਵੀ ਪੜ੍ਹੋ: ਹਰਿਆਣਾ: ਜੀਂਦ ਕਿਸਾਨ ਮਹਾਪੰਚਾਇਤ ’ਚ ਪਾਸ ਹੋਇਆ ਮਤਾ, ਲਏ ਗਏ 5 ਵੱਡੇ ਫ਼ੈਸਲੇ

ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ਵਿਚ ਹੁਣ 100 ਚਾਰਜਿੰਗ ਸਟੇਸ਼ਨ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ, ਉਸ ਲਈ ਟੈਂਡਰ ਕੱਢੇ ਜਾ ਰਹੇ ਹਨ। ਹੁਣ ਤੱਕ ਦਿੱਲੀ ਵਿਚ ਕਰੀਬ 6 ਹਜ਼ਾਰ ਇਲੈਕਟ੍ਰਿਕ ਵਾਹਨ ਖਰੀਦੇ ਗਏ ਹਨ, ਇਨ੍ਹਾਂ ’ਚ ਲੋਕਾਂ ਨੂੰ ਸਬਸਿਡੀ ਵੀ ਦਿੱਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਨੂੰ ਇਕ ਜਨ ਅੰਦੋਲਨ ਬਣਾਉਣਾ ਹੋਵੇਗਾ, ਤਾਂ ਦਿੱਲੀ ’ਚ ਪ੍ਰਦੂਸ਼ਣ ਦੀ ਸਾਰੀ ਸਮੱਸਿਆ ਤੋਂ ਮੁਕਤੀ ਮਿਲ ਸਕੇਗੀ। ਦਿੱਲੀ ਸਰਕਾਰ ਨੇ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੁਸੀਂ ਗੱਡੀ ਖਰੀਦੋ ਤਾਂ ਇਲੈਕਟ੍ਰਿਕ ਵਾਹਨ ਖਰੀਦੋ। ਕੇਜਰੀਵਾਲ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਨੂੰ ਵੀ ਇਲੈਕਟ੍ਰਿਕ ਵਾਹਨਾਂ ਲਿਆਉਣੇ ਚਾਹੀਦੇ ਹਨ, ਤਾਂ ਕਿ ਦਿੱਲੀ ਨੂੰ ਪ੍ਰਦੂਸ਼ਿਤ ਰਹਿਤ ਕੀਤਾ ਜਾ ਸਕਿਆ।

ਇਹ ਵੀ ਪੜ੍ਹੋ: ਕਾਨੂੰਨ ਵਾਪਸੀ ਦੀ ਮੰਗ 'ਤੇ ਕੀਤੀ ਕਿਲ੍ਹੇਬੰਦੀ, ਗੱਦੀ ਵਾਪਸੀ ਦੀ ਗੱਲ ’ਤੇ ਕੀ ਕਰੋਗੇ: ਰਾਕੇਸ਼ ਟਿਕੈਤ

ਨੋਟ- ਕੇਜਰੀਵਾਲ ਦੀ ‘ਸਵਿੱਚ ਦਿੱਲੀ ਮੁਹਿੰਮ’ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News