ਜੇਤਲੀ ਦੇ ਦਿਹਾਂਤ ''ਤੇ ਗੁਜਰਾਤ ਦੇ 4 ਪਿੰਡਾਂ ''ਚ ਛਾਇਆ ਮਾਤਮ, ਬੰਦ ਕੀਤੀਆਂ ਦੁਕਾਨਾਂ

08/25/2019 11:25:29 AM

ਅਹਿਮਦਾਬਾਦ—ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ ਕਾਰਨ ਜਿੱਥੇ ਇੱਕ ਪਾਸੇ ਪੂਰੇ ਦੇਸ਼ 'ਚ ਸੋਗ 'ਚ ਡੁੱਬ ਗਿਆ, ਉੱਥੇ ਦੂਜੇ ਪਾਸੇ ਗੁਜਰਾਤ ਦੇ ਉਨ੍ਹਾਂ 4 ਪਿੰਡਾਂ 'ਚ ਮਾਤਮ ਛਾਅ ਗਿਆ, ਜਿਨ੍ਹਾਂ ਨੂੰ ਜੇਤਲੀ ਨੇ ਵਿਕਾਸ ਕੰਮਾਂ ਲਈ ਗੋਦ ਲਿਆ ਹੋਇਆ ਸੀ। ਜੇਤਲੀ ਦੇ ਦਿਹਾਂਤ ਦੀ ਖਬਰ ਸੁਣਦਿਆਂ ਹੀ ਜਨਮਅਸ਼ਟਮੀ ਦੇ ਤਿਉਹਾਰ 'ਚ ਖੁਸ਼ੀ ਨਾਲ ਝੂੰਮਦੇ ਹੋਏ ਗੁਜਰਾਤ ਦੇ ਇਨ੍ਹਾਂ ਪਿੰਡ ਦੇ ਲੋਕ ਹੈਰਾਨ ਹੋ ਗਏ। ਪਿੰਡ ਦੇ ਲੋਕਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ । ਦੱਸ ਦੇਈਏ ਕਿ ਅਰੁਣ ਜੇਤਲੀ ਦਾ ਗੁਜਰਾਤ ਨਾਲ ਇੱਕ ਬਹੁਤ ਹੀ ਖਾਸ ਸੰਬੰਧ ਰਿਹਾ ਹੈ। ਗੁਜਰਾਤ ਸੂਬੇ ਨਾਲ ਜੇਤਲੀ ਰਾਜ ਸਭਾ ਸੰਸਦ ਮੈਂਬਰ ਰਹੇ ਹਨ।

ਪਿੰਡ 'ਚ ਖੁਲਵਾਈ ਨੈਸ਼ਨਲ ਬੈਂਕ ਦੀ ਬ੍ਰਾਂਚ-
ਅਰੁਣ ਜੇਤਲੀ ਨੇ ਸੰਸਦ ਮੈਂਬਰ ਗ੍ਰਾਮ ਯੋਜਨਾ ਦੇ ਤਹਿਤ ਗੁਜਰਾਤ ਦੇ ਵਡੋਦਰੀ ਜ਼ਿਲੇ 'ਚ ਸਥਿਤ ਕਰਨਾਲੀ ਸਮੂਹ ਪੰਚਾਇਤ ਦੇ ਚਾਰ ਪਿੰਡਾਂ ਨੂੰ ਗੋਦ ਲਿਆ ਸੀ। ਜੇਤਲੀ ਦੇ ਦਿਹਾਂਤ ਦੀ ਖਬਰ ਸੁਣਦਿਆਂ ਹੀ ਇਨ੍ਹਾਂ ਪਿੰਡਾਂ 'ਚ ਸੋਗ ਦੀ ਲਹਿਰ ਛਾਅ ਗਈ। ਸਾਰੇ ਪਿੰਡਾਂ ਵਾਲੇ ਜੇਤਲੀ ਦੇ ਇੰਨੀ ਉਮਰ 'ਚ ਚਲੇ ਜਾਣ ਤੋਂ ਦੁਖੀ ਹਨ। ਅਰੁਣ ਜੇਤਲੀ ਨੇ ਇਨ੍ਹਾਂ ਪਿੰਡਾਂ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਜੇਤਲੀ ਦਾ ਹੀ ਇਹ ਯਤਨ ਸੀ ਕਿ ਉਹ ਪਹਿਲੀ ਨੈਸ਼ਨਲ ਬੈਂਕ ਦੀ ਬ੍ਰਾਂਚ ਖੁੱਲ ਸਕੀ ਸੀ। ਇਸ ਤੋਂ ਇਲਾਵਾ ਸੜਕਾਂ ਸਮੇਤ ਕਈ ਹੋਰ ਕੰਮ ਵੀ ਜੇਤਲੀ ਨੇ ਕਰਵਾਏ ਸਨ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਏਮਜ਼ 'ਚ ਭਰਤੀ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। 


Iqbalkaur

Content Editor

Related News