ਅੱਜ ਦੇ ਦਿਨ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਅਰੁਣ ਜੇਤਲੀ ਬਾਰੇ ਜਾਣੋ ਕੁਝ ਗੱਲਾਂ

Monday, Aug 24, 2020 - 02:08 PM (IST)

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਅੱਜ ਬਰਸੀ ਹੈ। ਪੂਰਾ ਦੇਸ਼ ਅੱਜ ਉਨ੍ਹਾਂ ਨੂੰ ਭਾਵੁਕ ਹੋ ਕੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਅੱਜ ਦੇ ਦਿਨ ਯਾਨੀ ਕਿ 24 ਅਗਸਤ 2019 ਨੂੰ ਜੇਤਲੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਦਿੱਲੀ ਦੇ ਏਮਜ਼ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ ਸੀ। ਦੇਸ਼ ਭਰ ਦੇ ਨੇਤਾਵਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨੇ ਜੇਤਲੀ ਨੂੰ ਯਾਦ ਕਰਦਿਆਂ ਟਵੀਟ ਕੀਤਾ ਕਿ ਪਿਛਲੇ ਸਾਲ ਅੱਜ ਦੇ ਹੀ ਦਿਨ ਅਸੀਂ ਅਰੁਣ ਜੇਤਲੀ ਜੀ ਨੂੰ ਗੁਆ ਦਿੱਤਾ ਸੀ। ਆਪਣੇ ਦੋਸਤ ਦੀ ਮੈਨੂੰ ਬਹੁਤ ਯਾਦ ਆਉਂਦੀ ਹੈ। ਅਰੁਣ ਜੀ ਨੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕੀਤਾ। ਉਨ੍ਹਾਂ ਦੀ ਹਾਜ਼ਰ ਜਵਾਬੀ, ਬੁੱਧੀ, ਕਾਨੂੰਨੀ ਸਮਝ ਅਤੇ ਸ਼ਾਨਦਾਰ ਸ਼ਖਸੀਅਤ ਸਨ। 

PunjabKesari

ਜਾਣੋ ਅਰੁਣ ਜੇਤਲੀ ਬਾਰੇ—
ਜੇਤਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਸਨ। ਉਹ ਭਾਰਤ ਦੇ ਪ੍ਰਸਿੱਧ ਵਕੀਲ, ਤਜਰਬੇਕਾਰ ਸਿਆਸੀ ਆਗੂ ਅਤੇ ਹੁਨਰਮੰਦ ਸਿਆਸਤਦਾਨ ਸਨ। ਉਨ੍ਹਾਂ ਦਾ ਜਨਮ 28 ਦਸੰਬਰ 1952 ਨੂੰ ਮਹਾਰਾਜ ਕਿਸ਼ਨ ਜੇਤਲੀ ਅਤੇ ਮਾਤਾ ਰਤਨ ਪ੍ਰਭਾ ਜੇਤਲੀ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਜੀ ਇਕ ਵਕੀਲ ਸਨ। ਜੇਤਲੀ ਨੇ ਆਪਣੀ ਸਿੱਖਿਆ ਸੇਂਟ ਜੇਵੀਅਰਜ਼ ਸਕੂਲ ਨਵੀਂ ਦਿੱਲੀ ਤੋਂ ਮੁਕੰਮਲ ਕੀਤੀ। ਸੰਨ 1973 'ਚ ਉਨ੍ਹਾਂ ਨੇ ਬੀ. ਕਾਮ. ਸ਼੍ਰੀ ਰਾਮ ਕਾਲਜ ਆਫ ਕਾਮਰਸ ਨਵੀਂ ਦਿੱਲੀ ਤੋਂ ਪਾਸ ਕੀਤੀ। 1977 'ਚ ਉਨ੍ਹਾਂ ਨੇ ਐੱਲ. ਐੱਲ. ਬੀ. ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀ। ਉਹ ਆਪਣੇ ਵਿਦਿਆਰਥੀ ਜੀਵਨ 'ਚ ਵਾਧੂ ਸਰਗਰਮੀਆਂ 'ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। 

PunjabKesari

ਜੇਤਲੀ ਦਾ ਸਿਆਸੀ ਸਫਰ—
ਅਰੁਣ ਜੇਤਲੀ 1991 'ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਬਣੇ 1999 'ਚ ਭਾਜਪਾ ਦੇ ਬੁਲਾਰੇ ਨਿਯੁਕਤ ਹੋਏ। ਸਾਲ 1999 'ਚ ਭਾਜਪਾ ਦੀ ਵਾਜਪਾਈ ਸਰਕਾਰ ਦੀ ਅਗਵਾਈ 'ਚ ਰਾਸ਼ਟਰੀ ਜਨਤੰਤਰਿਕ ਗਠਜੋੜ ਦੇ ਸੱਤਾ 'ਚ ਆਉਣ ਦੇ ਬਾਅਦ ਜੇਤਲੀ ਜੀ ਨੂੰ 13 ਅਕਤੂਬਰ 1999 ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰੀ ਨਿਯੁਕਤ ਕੀਤਾ ਗਿਆ। 29 ਜਨਵਰੀ 2003 ਨੂੰ ਕੇਂਦਰੀ ਮੰਤਰੀ ਮੰਡਲ 'ਚ ਵਣਜ, ਉਦਯੋਗ ਤੇ ਕਾਨੂੰਨ ਅਤੇ ਨਿਆਂ ਮੰਤਰੀ ਦੇ ਰੂਪ 'ਚ ਜੇਤਲੀ ਨੇ ਕਾਰਜਭਾਰ ਸੰਭਾਲਿਆ। 2004 ਨੂੰ ਜਨਤੰਤਰਿਕ ਗਠਜੋੜ ਦੀ ਹਾਰ ਹੋ ਗਈ। ਜੇਤਲੀ ਜੀ ਫਿਰ ਤੋਂ ਆਪਣੀ ਪਾਰਟੀ ਦੇ ਜਨਰਲ ਸਕੱਤਰ ਦੇ ਰੂਪ 'ਚ ਸੇਵਾ ਕਰਨ 'ਚ ਜੁਟ ਗਏ। ਨਾਲ ਹੀ ਆਪਣਾ ਕਾਨੂੰਨੀ ਅਭਿਆਸ ਵੀ ਸ਼ੁਰੂ ਕਰ ਦਿੱਤਾ। 3 ਜੂਨ 2009 ਨੂੰ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਉਨ੍ਹਾਂ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਸੀ। ਉਸ ਸਮੇਂ ਉਹ ਪਾਰਟੀ ਦੇ ਜਨਰਲ ਸਕੱਤਰ ਵੀ ਸਨ।

PunjabKesari

ਵਿੱਤ ਮੰਤਰੀ ਰਹੇ-
2014 'ਚ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਉਣ ਲਈ ਜੇਤਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਅਰੁਣ ਸ਼ੋਰੀ ਅਤੇ ਸੁਬਰਾਮਣੀਅਮ ਸਵਾਮੀ ਦੀਆਂ ਸੰਭਾਵਨਾਵਾਂ ਦੀ ਅਣਦੇਖੀ ਕਰਦੇ ਹੋਏ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਸਾਰੇ ਮਹੱਤਵਪੂਰਨ ਕਾਰਜ ਸੌਂਪੇ। ਇਥੋਂ ਤੱਕ ਕਿ ਰੱਖਿਆ ਮੰਤਰਾਲਾ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ। ਜੇਤਲੀ ਨੇ ਜੀ. ਐੱਸ. ਟੀ. ਲਗਾ ਕੇ ਪੂਰੇ ਦੇਸ਼ ਨੂੰ ਇਕ ਬਾਜ਼ਾਰ 'ਚ ਬਦਲ ਦਿੱਤਾ। ਸਾਲ 2014 'ਚ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਉਣ ਲਈ ਜੇਤਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ।ਮੋਦੀ ਨੇ ਜੇਤਲੀ ਨੂੰ ਆਪਣੀ ਸਰਕਾਰ ਦਾ ਇਕ ਅਨਮੋਲ ਹੀਰਾ ਦੱਸਿਆ।

PunjabKesari

ਮਹਿੰਗੀਆਂ ਘੜੀਆਂ ਦੇ ਸ਼ੌਕੀਨ ਸਨ—
ਕੁਤੜਾ-ਪਜਾਮਾ ਅਤੇ ਜੈਕਟ ਨਾਲ ਅਰੁਣ ਜੇਤਲੀ ਦਾ ਸਿਆਸੀ ਅਕਸ ਅਕਸਰ ਅਖਬਾਰਾਂ ਅਤੇ ਟੀ. ਵੀ. 'ਤੇ ਸੁਰਖੀਆਂ 'ਚ ਰਹਿੰਦੀ ਸੀ ਪਰ ਘੱਟ ਹੀ ਲੋਕ ਜਾਣਦੇ ਹਨ ਕਿ ਸਿਆਸੀ ਰੰਗ 'ਚ ਰੰਗਣ ਤੋਂ ਪਹਿਲਾਂ ਜੇਤਲੀ ਮਹਿੰਗੇ ਬ੍ਰਾਂਡਸ ਦੇ ਸ਼ੌਕੀਨ ਸਨ, ਫਿਰ ਚਾਹੇ ਉਹ ਲੰਡਨ ਦੀ ਬੇਸਪੋਕ ਸ਼ਰਟ ਹੋਵੇ ਜਾਂ ਫਿਰ ਜੌਨ ਲੌਬ ਵਲੋਂ ਹੱਥ ਨਾਲ ਬਣਾਏ ਬੂਟ ਹੋਣ। ਬਸ ਇੰਨਾ ਹੀ ਨਹੀਂ ਜੇਤਲੀ ਨੂੰ ਮੌਂਟ ਬਲਾਂਕ ਪੈਨ ਅਤੇ ਪਟੇਕ ਫਿਲਿਪ ਬਰਾਂਡ ਦੀ ਘੜੀ ਵੀ ਬਹੁਤ ਪਸੰਦ ਸੀ। ਲੇਖਕ-ਪੱਤਰਕਾਰ ਕੁਮਕੁਮ ਚੱਢਾ ਨੇ ਆਪਣੀ ਕਿਤਾਬ 'ਦਿ ਮੈਰੀਗੋਲਡ ਸਟੋਰੀ' ਦੇ 'ਅਰੁਣ ਜੇਤਲੀ : ਦਿ ਪਾਈਡ ਪਾਈਪਰ' ਸਿਰਲੇਖ ਵਾਲੇ ਇਕ ਅਧਿਆਏ 'ਚ ਕਿਹਾ ਹੈ, ''ਜੇਤਲੀ ਦੀ ਮੌਂਟ ਬਲਾਂਕ ਪੈਨ ਅਤੇ ਸ਼ਾਲਾਂ ਦੇ ਕਲੈਕਸ਼ਨ ਦਾ ਜ਼ਿਕਰ ਜ਼ਰੂਰੀ ਹੈ। ਉਹ ਮੌਂਟ ਬਲਾਂਕ ਦੇ ਨਵੇਂ ਪੈਨ ਦੇ ਲਾਂਚ ਹੋਣ ਨਾਲ ਹੀ ਉਨ੍ਹਾਂ ਨੂੰ ਖਰੀਦਣ ਵਾਲਿਆਂ ਵਿਚੋਂ ਇਕ ਸਨ। 


Tanu

Content Editor

Related News