ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ 68ਵੀਂ ਜਯੰਤੀ ਅੱਜ, ਮੋਦੀ ਅਤੇ ਸ਼ਾਹ ਨੇ ਕੀਤਾ ਯਾਦ

Monday, Dec 28, 2020 - 11:44 AM (IST)

ਨਵੀਂ ਦਿੱਲੀ— ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਅੱਜ 68ਵੀਂ ਜਯੰਤੀ ਹੈ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਪਾਰਟੀ ਦੇ ਹੋਰ ਵੱਡੇ ਨੇਤਾਵਾਂ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੇਤਲੀ ਨੇ ਦੇਸ਼ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਅਤੇ ਅਹਿਮ ਭੂਮਿਕਾ ਨਿਭਾਈ। ਮੋਦੀ ਨੇ ਸਵ. ਜੇਤਲੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆ ਲਿਖਿਆ ਕਿ ਮੇਰੇ ਦੋਸਤ ਅਰੁਣ ਜੇਤਲੀ ਜੀ ਨੂੰ ਜਯੰਤੀ ’ਤੇ ਨਮਨ। ਉਨ੍ਹਾਂ ਦਾ ਵਿਅਕਤੀਤੱਵ, ਗਿਆਨ, ਕਾਨੂੰਨੀ ਸਮਝ ਨੂੰ ਹਰ ਕੋਈ ਯਾਦ ਕਰਦਾ ਹੈ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ। 

PunjabKesari

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਟਵੀਟ ’ਚ ਲਿਖਿਆ ਕਿ ਅਰੁਣ ਜੇਤਲੀ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ। ਉਹ ਇਕ ਸ਼ਾਨਦਾਰ ਸੰਸਦ ਮੈਂਬਰ ਸਨ, ਜਿਨ੍ਹਾਂ ਦੇ ਗਿਆਨ ਅਤੇ ਸੂਝ ਦਾ ਕੋਈ ਸਾਨੀ ਰਿਹਾ ਹੋਵੇ। ਦੇਸ਼ ਦੇ ਵਿਕਾਸ ਲਈ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਸਮੇਤ ਹੋਰ ਵੱਡੇ ਨੇਤਾਵਾਂ ਨੇ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ।

ਦੱਸਣਯੋਗ ਹੈ ਕਿ ਅਰੁਣ ਜੇਤਲੀ ਦਾ ਜਨਮ 28 ਦਸੰਬਰ, 1952 ਨੂੰ ਹੋਇਆ ਸੀ। ਲੰਬੀ ਬੀਮਾਰੀ ਮਗਰੋਂ 24 ਅਗਸਤ 2019 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅਰੁਣ ਜੇਤਲੀ ਨੇ ਵਿੱਤ ਮੰਤਰੀ, ਰੱਖਿਆ ਮੰਤਰੀ ਸਮੇਤ ਹੋਰ ਕਈ ਅਹਿਮ ਅਹੁਦਿਆਂ ’ਤੇ ਕਾਰਜਭਾਰ ਸੰਭਾਲਿਆ। ਜੇਤਲੀ ਦੀ ਗਿਣਤੀ ਭਾਜਪਾ ਦੇ ਉਨ੍ਹਾਂ ਨੇਤਾਵਾਂ ’ਚ ਹੁੰਦੀ ਹੈ, ਜੋ ਮੁਸ਼ਕਲ ਦੇ ਸਮੇਂ ’ਚ ਹਮੇਸ਼ਾ ਪਾਰਟੀ ਲਈ ਕੰਮ ਆਏ। ਕੋਈ ਕਾਨੂੰਨੀ ਮੁੱਦਾ ਹੋਵੇ, ਸੰਸਦ ਵਿਚ ਵਿਰੋਧੀ ਧਿਰ ਨੂੰ ਜਵਾਬ ਦੇਣਾ ਹੋਵੇ ਜਾਂ ਫਿਰ ਵਿਰੋਧ ਧਿਰ ’ਚ ਰਹਿੰਦੇ ਹੋਏ ਸਰਕਾਰ ਨੂੰ ਘੇਰਨਾ ਹੋਵੇ। ਅਰੁਣ ਜੇਤਲੀ ਨੇ ਭਾਜਪਾ ਲਈ ਹਮੇਸ਼ਾ ਅਗਵਾਈ ਕੀਤੀ ਹੈ। 


Tanu

Content Editor

Related News