ਅਦਾਕਾਰ ਤੇ ਸਿੰਗਰ ਅਰੁਣ ਬਖਸ਼ੀ ਹੋਏ ਭਾਜਪਾ 'ਚ ਸ਼ਾਮਲ
Saturday, May 11, 2019 - 01:00 PM (IST)

ਨਵੀਂ ਦਿੱਲੀ— ਅਦਾਕਾਰ ਅਤੇ ਸਿੰਗਰ ਅਰੁਣ ਬਖਸ਼ੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਅਤੇ ਭਾਜਪਾ ਨੇਤਾ ਅਨਿਲ ਬਲੂਨੀ ਦੀ ਮੌਜੂਗੀ 'ਚ ਭਾਜਪਾ ਜੁਆਇਨ ਕੀਤੀ। ਭਾਜਪਾ ਜੁਆਇਨ ਕਰਦੇ ਹੋਏ ਅਰੁਣ ਬਖਸ਼ੀ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ,''ਮੋਦੀ ਇਕ ਅਜਿਹੇ ਵਿਅਕਤੀ ਹਨ ਜੋ ਪ੍ਰੇਰਕ ਹਨ ਅਤੇ ਦਿਨ 'ਚ ਸਿਰਫ 5 ਘੰਟੇ ਸੌਂਦੇ ਹਨ। ਉਨ੍ਹਾਂ ਨੇ ਦੇਸ਼ ਲਈ ਕੰਮ ਕਰਨਾ ਹੈ ਤਾਂ ਕਿ ਦੇਸ਼ ਨੂੰ ਉਨ੍ਹਾਂ ਦਾ ਜ਼ਿਆਦਾ ਸਮਾਂ ਮਿਲ ਸਕੇ।''ਆਪਣੇ ਫਿਲਮੀ ਕਰੀਅਰ 'ਚ ਅਰੁਣ ਬਖਸ਼ੀ ਨੇ 100 ਤੋਂ ਵੀ ਵਧ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਪੰਜਾਬ 'ਚ ਜਨਮੇ ਅਰੁਣ ਬਖਸ਼ੀ ਨੇ 1981 'ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲਾਂ ਤੋਂ ਅਰੁਣ ਆਪਣੀ ਫਿਲਮਾਂ 'ਚ ਕਦੇ ਹਸਾਉਂਦੇ ਆਏ ਹਨ ਤਾਂ ਕਦੇ ਵਿਲਨ ਦੇ ਰੂਪ 'ਚ ਦਿਖਾਈ ਦਿੰਦੇ ਹਨ।