ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਨਕਲੀ ਮੀਂਹ ਕੋਈ ਤੁਰੰਤ ਹੱਲ ਨਹੀਂ

Thursday, Nov 21, 2024 - 09:13 PM (IST)

ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਨਕਲੀ ਮੀਂਹ ਕੋਈ ਤੁਰੰਤ ਹੱਲ ਨਹੀਂ

ਨਵੀਂ ਦਿੱਲੀ- ‘ਆਪ’ ਦੀ ਸਰਕਾਰ ਨੇ ਇਤਿਹਾਸ ਵਿਚ ਸਭ ਤੋਂ ਖਰਾਬ ਪ੍ਰਦੂਸ਼ਣ ਦੌਰ ਨਾਲ ਜੂਝ ਰਹੀ ਦਿੱਲੀ ਵਿਚ ਨਕਲੀ ਮੀਂਹ ਲਈ ਦਬਾਅ ਪਾਇਆ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤੁਰੰਤ ਹੱਲ ਦੇ ਰੂਪ ਵਿਚ ਸੰਭਵ ਨਹੀਂ ਹੈ। ਵਿਗਿਆਨੀਆਂ ਨੇ ਕਿਹਾ ਕਿ ਧੁੰਦ ਵਿਚ ਨਮੀ ਹੋਣੀ ਚਾਹੀਦਾ ਹੈ। ਸਾਨੂੰ ਬੱਦਲਾਂ ਦੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਦੀ ਲੋੜ ਹੈ, ਪਰ ਯੂਨੀਵਰਸਿਟੀਆਂ ਵਿਚ ਅਜਿਹੇ ਮਾਹਿਰਾਂ ਦੀ ਕਮੀ ਹੈ। ਜ਼ਮੀਨ ’ਤੇ ਕਲਾਊਡ ਸੀਡਿੰਗ ਦੀ ਲੋੜ ਹੈ। ਧੁੰਦ ਦੀ ਵਰਤੋਂ ਇਕ ਵੱਖਰੀ ਤਕਨੀਕ ਨਾਲ ਵੀ ਕੀਤੀ ਜਾ ਸਕਦੀ ਹੈ, ਜਿਸ ਦੀ ਭਾਰਤ ਵਿਚ ਅਜੇ ਤੱਕ ਵਰਤੋਂ ਨਹੀਂ ਹੋਈ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਹਮੇਸ਼ਾ ਵੱਡੇ ਪੈਮਾਨੇ ’ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ, ਨਾ ਕਿ ਸਿਰਫ ਮੁਸ਼ਕਲ ਘੜੀ ਆਉਣ ’ਤੇ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਪਹਿਲਾਂ ਨਿਕਲਣ ਵਾਲੇ ਧੂੰਏਂ ਨਾਲ ਨਜਿੱਠਣ ਦੀ ਤਿਆਰੀ ਹੋਣੀ ਚਾਹੀਦੀ ਹੈ। ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਇਸ ਤਕਨੀਕ ਦੀਆਂ ਕੁਝ ਹੱਦਾਂ ਹਨ ਕਿਉਂਕਿ ਇਸ ਨੂੰ ਵਿਕਲਪ ਦੇ ਤੌਰ ’ਤੇ ਵਿਚਾਰ ਕਰਨ ਲਈ ਦਿੱਲੀ ਐੱਨ. ਸੀ. ਆਰ. ਵਿਚ ਬੱਦਲਾਂ ਦਾ ਹੋਣਾ ਲਾਜ਼ਮੀ ਹੈ। ਹਾਰਵਰਡ ਯੂਨੀਵਰਸਿਟੀ, ਕਾਨਪੁਰ ਆਈ. ਆਈ. ਟੀ. ਅਤੇ ਹੋਰ ਥਾਵਾਂ ਦੇ ਮਾਹਿਰਾਂ ਨੇ ਸ਼ਹਿਰ ਦੇ ਉੱਪਰੋਂ ਧੁੰਦ ਦੀ ਮੋਟੀ ਪਰਤ ਨੂੰ ਹਟਾਉਣ ਲਈ ਕਲਾਊਡ ਸੀਡਿੰਗ ਵਿਚ ਮਦਦ ਕਰਨ ਲਈ ਕਿਹਾ ਸੀ, ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਉਠਾਉਣ ਲਈ ਲੰਬੀ ਤਿਆਰੀ ਅਤੇ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਲੋੜ ਹੁੰਦੀ ਹੈ।

ਦਿੱਲੀ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਇਸ ਸਬੰਧੀ ਕੇਂਦਰ ਸਰਕਾਰ ਤੋਂ ਵਾਰ-ਵਾਰ ਅਪੀਲ ਕੀਤੀ, ਪਰ ਕੋਈ ਮਦਦ ਨਹੀਂ ਮਿਲੀ ਅਤੇ ਕੇਂਦਰ ਨੇ ਅਜੇ ਤੱਕ ਵਿਕਲਪ ’ਤੇ ਚਰਚਾ ਲਈ ਬੈਠਕ ਤੱਕ ਨਹੀਂ ਸੱਦੀ ਹੈ। ਕਾਨਪੁਰ ਆਈ. ਆਈ. ਟੀ. ਨੂੰ ਛੱਡ ਕੇ, ਜਿਥੇ ਦੋ ਸਾਲ ਪਹਿਲਾਂ ਸਾਜ਼ੋ-ਸਾਮਾਨ ਨਾਲ ਲੈਸ ਸਿਰਫ ਇਕ ਜਹਾਜ਼ ਦੀ ਵਰਤੋਂ ਕੀਤੀ ਗਈ ਸੀ, ਦੇਸ਼ ਵਿਚ ਕਿਤੇ ਵੀ ਅਜਿਹਾ ਪ੍ਰਯੋਗ ਨਹੀਂ ਕੀਤਾ ਗਿਆ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਿਕ ਓਦੋਂ ਤੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਦਿੱਲੀ ਪਿਛਲੇ ਕੁਝ ਦਿਨਾਂ ਤੋਂ ਹਵਾ ਦੇ ਪ੍ਰਦੂਸ਼ਣ ਦੀ ਹੰਗਾਮੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ, ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) 494 ਤੱਕ ਪਹੁੰਚ ਗਿਆ ਹੈ - ਜੋ ਪਿਛਲੇ ਕੁਝ ਸਾਲਾਂ ਵਿਚ ਸਭ ਤੋਂ ਖਰਾਬ ਪ੍ਰਦੂਸ਼ਣ ਦੇ ਰਿਕਾਰਡ ਵਿਚੋਂ ਇਕ ਹੈ।


author

Rakesh

Content Editor

Related News