''''ਸਾਡਾ ਅੱਤਵਾਦੀਆਂ ਨਾਲ ਕੋਈ ਸਬੰਧ ਨਹੀਂ...'''', 360 ਕਿੱਲੋ IED ਸਣੇ ਫੜੇ ਗਏ Dr. ਦਾ ਪਰਿਵਾਰ ਆਇਆ ਸਾਹਮਣੇ
Tuesday, Nov 11, 2025 - 12:43 PM (IST)
ਨੈਸ਼ਨਲ ਡੈਸਕ- ਬੀਤੇ ਦਿਨ ਸੁਰੱਖਿਆ ਏਜੰਸੀਆਂ ਨੇ ਦੇਸ਼ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਫਰੀਦਾਬਾਦ ਦੇ ਇਕ ਡਾਕਟਰ ਮੁਜ਼ਾਮਿਲ ਗਨਾਈ ਦੇ ਕਮਰੇ 'ਚੋਂ 360 ਕਿੱਲੋ ਵਿਸਫੋਟਕ ਬਰਾਮਦ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਘਟਨਾ ਮਗਰੋਂ ਪੂਰੇ ਦੇਸ਼ 'ਚ ਸਨਸਨੀ ਫੈਲ ਗਈ ਸੀ।
ਹੁਣ ਉਕਤ ਡਾਕਟਰ ਦੇ ਪੁਲਵਾਮਾ 'ਚ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਸਾਹਮਣੇ ਆ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਮੁਜ਼ਾਮਿਲ ਦੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੁਜ਼ਾਮਿਲ ਦੇ ਭਰਾ ਸ਼ਕੀਲ ਨੇ ਕਿਹਾ, "ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਇੱਕ ਵੱਡਾ ਅੱਤਵਾਦੀ ਹੈ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਪੰਜ ਦਹਾਕਿਆਂ ਵਿੱਚ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ।"
ਸ਼ਕੀਲ ਨੇ ਅੱਗੇ ਦੱਸਿਆ ਕਿ ਉਸ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ ਅਤੇ ਪਹਿਲਾਂ ਵੀ ਰਾਸ਼ਟਰਵਾਦੀ ਹੋਣ ਕਰ ਕੇ ਉਨ੍ਹਾਂ ਨੂੰ ਪੱਥਰਬਾਜ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਕਿਹਾ ''ਅਸੀਂ ਪੂਰੀ ਤਰ੍ਹਾਂ ਭਾਰਤੀ ਹਾਂ ਅਤੇ ਭਾਰਤ ਲਈ ਪੱਥਰਬਾਜ਼ੀ ਦਾ ਸਾਹਮਣਾ ਕੀਤਾ ਹੈ। ਤੁਸੀਂ ਪਿੰਡ ਦੇ ਕਿਸੇ ਵੀ ਵਿਅਕਤੀ ਤੋਂ ਇਸ ਦੀ ਪੁਸ਼ਟੀ ਕਰ ਸਕਦੇ ਹੋ।''
ਜਦੋਂ ਉਸ ਦੇ ਭਰਾ ਬਾਰੇ ਪੁੱਛਿਆ ਗਿਆ ਤਾਂ ਸ਼ਕੀਲ ਨੇ ਕਿਹਾ ਕਿ ਉਹ ਇੱਕ ਚੰਗਾ ਵਿਅਕਤੀ ਸੀ। ਉਸ ਨੇ ਕਿਹਾ, "ਤੁਸੀਂ ਉਸ ਬਾਰੇ ਪੁੱਛ ਸਕਦੇ ਹੋ।" ਉਸ 'ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ, ਪਰ ਸਾਨੂੰ ਅਜੇ ਤੱਕ ਉਸ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।" ਸ਼ਕੀਲ ਨੇ ਕਿਹਾ ਕਿ ਉਸ ਦੇ ਭਰਾ ਨੇ ਆਪਣੀ ਭੈਣ ਦੇ ਵਿਆਹ ਲਈ ਘਰ ਆਉਣਾ ਸੀ। ਵਿਆਹ ਐਤਵਾਰ ਨੂੰ ਹੋਣਾ ਸੀ ਪਰ ਹੁਣ ਰੱਦ ਕਰ ਦਿੱਤਾ ਗਿਆ ਹੈ। ਸ਼ਕੀਲ ਨੇ ਕਿਹਾ ਕਿ ਮੁਲਜ਼ਮ ਮੁਜ਼ਾਮਿਲ ਜੂਨ 'ਚ ਕਸ਼ਮੀਰ ਗਿਆ ਸੀ, ਜਦੋਂ ਉਸ ਦੇ ਪਿਤਾ ਦੀ ਸਰਜਰੀ ਹੋਈ ਸੀ। ਹੋ ਸਕਦਾ ਹੈ ਉੱਥੇ ਉਸ ਦਾ ਅੱਤਵਾਦੀਆਂ ਨਾਲ ਕਾਂਟੈਕਟ ਹੋ ਗਿਆ ਹੋਵੇ।
VIDEO | Pulwama: Brother of doctor Muzammil, now arrested in Faridabad terror module case, Azad Shakil says, “He last visited us in June during our father’s surgery. Everyone is alleging that he is a terrorist, but we have nothing to do with it. There hasn’t been a single case… pic.twitter.com/SRiXYUk78Y
— Press Trust of India (@PTI_News) November 11, 2025
