ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ; ਦਿੱਲੀ ਹੀ ਨਹੀਂ, ਅਯੁੱਧਿਆ ਤੇ ਵਾਰਾਣਸੀ ਵੀ ਸੀ ਟਾਰਗੇਟ

Wednesday, Nov 12, 2025 - 01:58 PM (IST)

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ; ਦਿੱਲੀ ਹੀ ਨਹੀਂ, ਅਯੁੱਧਿਆ ਤੇ ਵਾਰਾਣਸੀ ਵੀ ਸੀ ਟਾਰਗੇਟ

ਨੈਸ਼ਨਲ ਡੈਸਕ- ਦਿੱਲੀ ਵਿੱਚ ਲਾਲ ਕਿਲੇ ਦੇ ਕੋਲ 10 ਨਵੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਹੋਏ ਭਿਆਨਕ ਕਾਰ ਬਲਾਸਟ ਮਾਮਲੇ ਵਿੱਚ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਇਸ ਬਲਾਸਟ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਸਨ।

ਹੁਣ ਇਸ ਬਾਰੇ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਹ ਅੱਤਵਾਦੀ ਮਾਡਿਊਲ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਸੀ। ਸੂਤਰਾਂ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਦੋ ਸਭ ਤੋਂ ਵੱਡੇ ਅਤੇ ਸੰਵੇਦਨਸ਼ੀਲ ਧਾਰਮਿਕ ਸਥਾਨ, ਅਯੁੱਧਿਆ ਦਾ ਰਾਮ ਮੰਦਿਰ ਅਤੇ ਵਾਰਾਣਸੀ ਦਾ ਕਾਸ਼ੀ ਵਿਸ਼ਵਨਾਥ ਮੰਦਿਰ ਅੱਤਵਾਦੀਆਂ ਦੇ ਮੁੱਖ ਨਿਸ਼ਾਨੇ (ਪ੍ਰਮੁੱਖ ਟਾਰਗੇਟ) ਸਨ। 

ਇਹ ਵੀ ਪੜ੍ਹੋ- ਬੈਲਜੀਅਮ ਨੇ ਭਾਰਤ ਨਾਲ ਟੈਕਸੇਸ਼ਨ ਸਮਝੌਤੇ 'ਚ ਕੀਤਾ ਵੱਡਾ ਬਦਲਾਅ ! ਹੁਣ ਪੁਰਾਣਾ ਵਿੱਤੀ ਡਾਟਾ ਵੀ ਕਰੇਗਾ ਸਾਂਝਾ

ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦਾ ਨੈੱਟਵਰਕ ਦਿੱਲੀ-ਐੱਨ.ਸੀ.ਆਰ. ਤੋਂ ਇਲਾਵਾ ਯੂ.ਪੀ. ਦੇ ਕਈ ਸੰਵੇਦਨਸ਼ੀਲ ਇਲਾਕਿਆਂ ਤੱਕ ਫੈਲਿਆ ਹੋਇਆ ਸੀ। ਜਾਂਚ ਏਜੰਸੀਆਂ ਦੇ ਸੂਤਰਾਂ ਮੁਤਾਬਕ ਫਰੀਦਾਬਾਦ ਟੈਰਰ ਮਾਡਿਊਲ ਮਾਮਲੇ ਵਿੱਚ ਗ੍ਰਿਫ਼ਤਾਰ ਹੋਈ ਡਾ. ਸ਼ਾਹੀਨ ਦਾ ਸਿੱਧਾ ਸਬੰਧ ਇਸ ਵੱਡੀ ਸਾਜ਼ਿਸ਼ ਨਾਲ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਸ਼ਾਹੀਨ ਨੇ ਅਯੁੱਧਿਆ ਵਿੱਚ ਸਲੀਪਰ ਸੈੱਲ ਨੂੰ ਸਰਗਰਮ ਕਰ ਰੱਖਿਆ ਸੀ, ਜਿਨ੍ਹਾਂ ਦਾ ਮਕਸਦ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਧਮਾਕਾ ਕਰਨਾ ਸੀ।

ਸੂਤਰ ਇਹ ਵੀ ਦੱਸਦੇ ਹਨ ਕਿ ਇਹ ਮਾਡਿਊਲ ਹਸਪਤਾਲਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਪਲਾਨਿੰਗ ਵੀ ਕਰ ਰਹੇ ਸਨ ਤਾਂ ਜੋ ਵੱਧ ਤੋਂ ਵੱਧ ਜਾਨੀ ਨੁਕਸਾਨ ਕੀਤਾ ਜਾ ਸਕੇ। ਇਸ ਮਾਮਲੇ ਵਿੱਚ ਡਾਕਟਰ ਮੁਜ਼ੰਮਿਲ, ਡਾ. ਅਦੀਲ ਅਹਿਮਦ ਡਾਰ ਅਤੇ ਡਾ. ਉਮਰ ਮੁੱਖ ਸ਼ੱਕੀਆਂ ਵਿੱਚ ਸ਼ਾਮਲ ਹਨ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ ਨੂੰ ਲਾਲ ਕਿਲੇ 'ਤੇ ਹਮਲੇ ਦੀ ਵੀ ਯੋਜਨਾ ਸੀ ਤੇ ਇਸ ਲਈ ਇਲਾਕੇ ਦੀ ਰੇਕੀ ਵੀ ਕੀਤੀ ਗਈ ਸੀ। ਫਿਲਹਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਮਗਰੋਂ ਹੋਰ ਵੀ ਕਈ ਸਨਸਨੀਖੇਜ਼ ਖੁਲਾਸੇ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ- ਦਿੱਲੀ ਦੀ ਹਵਾ ਨੇ ਸਾਹ ਲੈਣਾ ਕੀਤਾ ਔਖਾ ! ਕੰਪਨੀਆਂ ਨੇ ਕਰਮਚਾਰੀਆਂ ਲਈ ਮੁੜ ਸ਼ੁਰੂ ਕੀਤਾ 'Work From Home'


author

Harpreet SIngh

Content Editor

Related News