ਮੈਡੀਕਲ ਦੀ ਵਿਦਿਆਰਥਣ ਨੂੰ ਇਸਲਾਮ ਅਪਣਾਉਣ ਦਾ ਦਬਾਅ ਬਣਾਉਣ ਵਾਲਾ ਗ੍ਰਿਫਤਾਰ

Wednesday, Sep 04, 2024 - 12:01 AM (IST)

ਮੈਡੀਕਲ ਦੀ ਵਿਦਿਆਰਥਣ ਨੂੰ ਇਸਲਾਮ ਅਪਣਾਉਣ ਦਾ ਦਬਾਅ ਬਣਾਉਣ ਵਾਲਾ ਗ੍ਰਿਫਤਾਰ

ਉਡੁਪੀ, (ਭਾਸ਼ਾ)- ਕਰਨਾਟਕ ਦੇ ਉਡੁਪੀ ’ਚ ਇਕ ਮੈਡੀਕਲ ਦੇ ਵਿਦਿਆਰਥੀ ਨੂੰ ਆਪਣੀ ਸਹਿਪਾਠੀ ’ਤੇ ਹਮਲਾ ਕਰਨ ਅਤੇ ਉਸ ਨੂੰ ਇਸਲਾਮ ਧਰਮ ਅਪਨਾਉਣ ਲਈ ਮਜਬੂਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਡੁਪੀ ਪੁਲਸ ਨੇ ਇਹ ਜਾਣਕਾਰੀ ਦਿੱਤੀ।

ਮਣੀਪਾਲ ਪੁਲਸ ਥਾਣੇ ’ਚ ਮਿਲੀ ਇਕ ਗੁੰਮਨਾਮ ਸ਼ਿਕਾਇਤ ਅਨੁਸਾਰ ਮੁਹੰਮਦ ਦਾਨਿਸ਼ ਖਾਨ (27) ਦੀ ਹਿੰਦੂ ਭਾਈਚਾਰੇ ਦੀ ਇਕ ਸਹਿਪਾਠੀ ਨਾਲ ਦੋਸਤੀ ਹੋ ਗਈ ਸੀ। ਉਸ ਨੇ ਕਥਿਤ ਤੌਰ ’ਤੇ 11 ਮਾਰਚ ਨੂੰ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਕੁੱਟਮਾਰ ਕੀਤੀ।

ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਖਾਨ ਨੇ ਉਸ ਨੂੰ ਇਸਲਾਮ ਧਰਮ ਅਪਨਾਉਣ ਲਈ ਕਿਹਾ ਸੀ ਅਤੇ ਅਜਿਹਾ ਨਾ ਕਰਨ ’ਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਵਿਦਿਆਰਥਣ ਨੇ ਕਿਹਾ ਕਿ ਉਦੋਂ ਤੋਂ ਲੈ ਕੇ 28 ਅਗਸਤ ਤੱਕ, ਜਦੋਂ ਉਸ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਨ ਦਾ ਫ਼ੈਸਲਾ ਲਿਆ, ਉਸ ਨੂੰ ਖਾਨ ਲਗਾਤਾਰ ਫੋਨ ਕਰ ਰਿਹਾ ਸੀ ਅਤੇ ਉਹ ਉਸ ਨੂੰ ਇਸਲਾਮ ਧਰਮ ਅਪਨਾਉਣ ਲਈ ਦਬਾਅ ਬਣਾ ਰਿਹਾ ਸੀ।


author

Rakesh

Content Editor

Related News