ਇਰਾਨ ਜੰਗ ਵਿਚਾਲੇ ਯੂਕ੍ਰੇਨ ਨੇ ਦਾਗ''ਤੀਆਂ ਕਰੂਜ਼ ਮਿਜ਼ਾਈਲਾਂ ! ਉਡਾ''ਤਾ ਰੂਸ ਦਾ ਹਥਿਆਰ ਬਣਾਉਣ ਵਾਲਾ ਪਲਾਂਟ
Wednesday, Mar 11, 2026 - 12:08 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਰਾਨ ਜੰਗ 'ਤੇ ਟਿਕੀਆਂ ਹੋਈਆਂ ਹਨ, ਉੱਥੇ ਹੀ ਯੂਕ੍ਰੇਨ ਨੇ ਰੂਸ ਦੇ ਸਰਹੱਦੀ ਖੇਤਰ ਬ੍ਰਾਇੰਸਕ ਵਿੱਚ ਕਰੂਜ਼ ਮਿਜ਼ਾਈਲਾਂ ਨਾਲ ਇੱਕ ਭਿਆਨਕ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਰੂਸ ਦਾ ਇੱਕ ਮਹੱਤਵਪੂਰਨ ਮਾਈਕ੍ਰੋ-ਇਲੈਕਟ੍ਰਾਨਿਕਸ ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ 6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਯੂਕ੍ਰੇਨੀ ਫੌਜ ਨੇ ਇਸ ਹਮਲੇ ਲਈ ਆਧੁਨਿਕ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ, ਜੋ ਰੂਸੀ ਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਪਲਾਂਟ ਤੱਕ ਪਹੁੰਚਣ ਵਿੱਚ ਕਾਮਯਾਬ ਰਹੀਆਂ। ਤਬਾਹ ਹੋਇਆ ਪਲਾਂਟ ਰੂਸ ਦੇ ਫੌਜੀ ਸਾਜ਼ੋ-ਸਾਮਾਨ, ਖਾਸ ਕਰਕੇ ਮਿਜ਼ਾਈਲਾਂ ਅਤੇ ਡਰੋਨਾਂ ਲਈ ਜ਼ਰੂਰੀ ਚਿਪਸ ਅਤੇ ਇਲੈਕਟ੍ਰਾਨਿਕ ਪੁਰਜ਼ੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਇਸ ਦੇ ਤਬਾਹ ਹੋਣ ਨਾਲ ਰੂਸੀ ਫੌਜ ਦੀ ਸਪਲਾਈ ਚੇਨ ਨੂੰ ਵੱਡਾ ਝਟਕਾ ਲੱਗਾ ਹੈ। ਰੂਸੀ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ 6 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ- ਜੰਗ ਵਿਚਾਲੇ ਟਰੰਪ ਨੇ ਕਰ ਲਈ 300,000,000,000 ਡਾਲਰ ਦੀ ਡੀਲ ! ਭਾਰਤ ਦੀ ਇਹ ਕੰਪਨੀ ਰਹੇਗੀ Partner
ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ਨੂੰ "ਅੱਤਵਾਦੀ ਕਾਰਵਾਈ" ਕਰਾਰ ਦਿੱਤਾ ਹੈ। ਕ੍ਰੇਮਲਿਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਇਸ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਰੂਸੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਵਜੋਂ ਯੂਕ੍ਰੇਨ ਦੇ ਕਈ ਸ਼ਹਿਰਾਂ 'ਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਯੂਕ੍ਰੇਨ ਹੁਣ ਰੂਸ ਦੇ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਜੰਗ ਲਈ ਹਥਿਆਰ ਮੁਹੱਈਆ ਕਰਵਾਉਂਦੇ ਹਨ। ਕ੍ਰੂਜ਼ ਮਿਜ਼ਾਈਲਾਂ ਰਾਹੀਂ ਕੀਤੇ ਗਏ ਇਸ ਹਮਲੇ ਰਾਹੀਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਯੂਕ੍ਰੇਨ ਦੀ ਮਾਰ ਕਰਨ ਦੀ ਸਮਰੱਥਾ ਹੁਣ ਰੂਸ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚ ਚੁੱਕੀ ਹੈ, ਜਿਸ ਨਾਲ ਇਹ ਜੰਗ ਹੋਰ ਵੀ ਖ਼ਤਰਨਾਕ ਮੋੜ ਲੈ ਸਕਦੀ ਹੈ।
ਇਹ ਵੀ ਪੜ੍ਹੋ- ਹੁਣ ਲੱਗੇਗੀ ਤੇਲ ਦੀਆਂ ਕੀਮਤਾਂ ਨੂੰ ਅੱਗ ! ਇਰਾਨ ਦੇ ਇਸ ਕਦਮ ਨੇ ਪੂਰੀ ਦੁਨੀਆ ਨੂੰ ਛੇੜ'ਤੀ ਕੰਬਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
