ਆਸਾਮ ''ਚ ਫੌਜ ਦਾ ਵਾਹਨ ਹਾਸਦਾਗ੍ਰਸਤ, 2 ਜਵਾਨ ਸ਼ਹੀਦ

Tuesday, Jun 04, 2019 - 05:56 PM (IST)

ਆਸਾਮ ''ਚ ਫੌਜ ਦਾ ਵਾਹਨ ਹਾਸਦਾਗ੍ਰਸਤ, 2 ਜਵਾਨ ਸ਼ਹੀਦ

ਨਵੀਂ ਦਿੱਲੀ—ਆਸਾਮ 'ਚ ਸੋਨਿਤਪੁਰ ਜ਼ਿਲੇ ਦੇ ਨਕਾਰਾਹੋਲਾ 'ਚ ਅੱਜ ਭਾਵ ਮੰਗਲਵਾਰ ਨੂੰ ਫੌਜ ਦਾ ਵਾਹਨ ਪਲਟ ਗਿਆ। ਹਾਦਸੇ 'ਚ 2 ਜਵਾਨ ਸ਼ਹੀਦ ਹੋਏ ਅਤੇ 3 ਹੋਰ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

PunjabKesari

ਸ਼ਹੀਦ ਜਵਾਨਾਂ ਦਾ ਨਾਂ ਧਿਆਨ ਸਿੰਘ ਅਤੇ ਨਸੀਰ ਅਹਿਮਦ ਦੱਸਿਆ ਜਾ ਰਿਹਾ ਹੈ। ਇਹ ਦੋਵੇਂ ਜਵਾਨ ਜੰਮੂ ਅਤੇ ਕਸ਼ਮੀਰ ਦੇ ਰਹਿਣ ਵਾਲੇ ਸੀ। ਹਾਦਸੇ 'ਚ ਜ਼ਖਮੀ ਹੋਏ ਜਵਾਨਾਂ 'ਚ ਵਾਹਨ ਚਾਲਕ ਨਰੇਸ਼ ਲਾਲ, ਮੁਹੰਮਦ ਅਫਜਲ ਅਤੇ ਹੁਸੈਨ ਸ਼ਾਹ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਜਵਾਨ ਛੁੱਟੀ 'ਤੇ ਆਪਣੇ ਘਰ ਜਾ ਰਹੇ ਸੀ। ਫੌਜ ਦਾ ਵਾਹਨ ਛਾਉਣੀ ਫੁਲਵਾੜੀ ਤੋਂ ਇਨ੍ਹਾਂ ਲੋਕਾਂ ਨੂੰ ਲੈ ਕੇ ਰਗਾਪਾੜਾ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਅਤੇ ਬਾਰਿਸ਼ ਕਾਰਨ ਵਾਹਨ ਫਿਸਲ ਗਿਆ।


author

Iqbalkaur

Content Editor

Related News