ਮਣੀਪੁਰ 'ਚ ਫ਼ੌਜ ਦੇ ਜਵਾਨ ਦਾ ਕਤਲ, 3 ਹਥਿਆਰਬੰਦ ਬਦਮਾਸ਼ਾਂ ਨੇ ਅਗਵਾ ਕਰ ਸਿਰ 'ਚ ਮਾਰੀ ਗੋਲ਼ੀ

Sunday, Sep 17, 2023 - 11:42 PM (IST)

ਨੈਸ਼ਨਲ ਡੈਸਕ : ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਨਿੰਗਥੇਕ ਪਿੰਡ 'ਚ ਐਤਵਾਰ ਨੂੰ ਭਾਰਤੀ ਫ਼ੌਜ ਦੇ ਇਕ ਜਵਾਨ ਦੀ ਲਾਸ਼ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀ ਦੀ ਪਛਾਣ ਕੰਗਪੋਕਪੀ ਜ਼ਿਲ੍ਹੇ ਦੇ ਲਿਮਾਖੋਂਗ ਵਿਖੇ ਫ਼ੌਜ ਦੀ ਰੱਖਿਆ ਸੁਰੱਖਿਆ ਕੋਰ (ਡੀਐੱਸਸੀ) ਪਲਟਨ ਦੇ ਸੇਰਟੋ ਥੈਂਗਥਾਂਗ ਕੋਮ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇੰਫਾਲ ਪੱਛਮੀ ਦੇ ਤਰੰਗ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਛੁੱਟੀ 'ਤੇ ਗਏ ਕਾਂਸਟੇਬਲ ਕੋਮ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਸੀ।

ਇਹ ਵੀ ਪੜ੍ਹੋ : Modi@73: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ PM ਮੋਦੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ

PunjabKesari

ਮਾਮਲੇ ਦੇ ਚਸ਼ਮਦੀਦ ਗਵਾਹ ਅਤੇ ਕੋਮ ਦੇ 10 ਸਾਲਾ ਬੇਟੇ ਦੇ ਅਨੁਸਾਰ 3 ਵਿਅਕਤੀ ਉਸ ਦੇ ਘਰ 'ਚ ਦਾਖਲ ਹੋਏ, ਜਦੋਂ ਉਹ ਆਪਣੇ ਪਿਤਾ ਨਾਲ ਵਰਾਂਡੇ ਵਿੱਚ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਉਸ ਦੇ ਬੇਟੇ ਦੇ ਹਵਾਲੇ ਨਾਲ ਕਿਹਾ, ''ਹਥਿਆਰਬੰਦਾਂ ਨੇ ਬੰਦੂਕ ਦੀ ਨੋਕ 'ਤੇ ਕਾਂਸਟੇਬਲ ਨੂੰ ਚਿੱਟੇ ਰੰਗ ਦੀ ਗੱਡੀ 'ਚ ਬਿਠਾਇਆ ਅਤੇ ਮੌਕੇ ਤੋਂ ਫਰਾਰ ਹੋ ਗਏ।'' ਉਨ੍ਹਾਂ ਕਿਹਾ, ''ਐਤਵਾਰ ਸਵੇਰ ਤੱਕ ਕਾਂਸਟੇਬਲ ਕੋਮ ਦੀ ਕੋਈ ਖ਼ਬਰ ਨਹੀਂ ਸੀ। ਉਸ ਦੀ ਲਾਸ਼ ਸਵੇਰੇ 9.30 ਵਜੇ ਦੇ ਕਰੀਬ ਇੰਫਾਲ ਪੂਰਬੀ ਜ਼ਿਲ੍ਹੇ ਦੇ ਪਿੰਡ ਖੁਨਿੰਗਥੇਕ ਤੋਂ ਮਿਲੀ।

ਇਹ ਵੀ ਪੜ੍ਹੋ : ਸੜਕ 'ਤੇ ਖੜ੍ਹੇ ਪਾਣੀ ’ਚ ਡੁੱਬੀ ਕਾਰ, ਸਹਿਮੇ ਬੱਚਿਆਂ ਤੇ ਔਰਤਾਂ ਦੀ ਹਾਲਤ ਹੋਈ ਖਰਾਬ

PunjabKesari

ਅਧਿਕਾਰੀਆਂ ਮੁਤਾਬਕ ਜਵਾਨ ਦੀ ਪਛਾਣ ਉਸ ਦੇ ਭਰਾ ਅਤੇ ਰਿਸ਼ਤੇਦਾਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਪਾਹੀ ਦੇ ਸਿਰ 'ਤੇ ਗੋਲ਼ੀ ਦਾ ਨਿਸ਼ਾਨ ਸੀ। ਸਿਪਾਹੀ ਕੋਮ ਆਪਣੇ ਪਿੱਛੇ ਪਤਨੀ, ਧੀ ਅਤੇ ਬੇਟਾ ਛੱਡ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੰਤਿਮ ਸੰਸਕਾਰ ਪਰਿਵਾਰ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ। ਫ਼ੌਜ ਨੇ ਦੁਖੀ ਪਰਿਵਾਰ ਦੀ ਮਦਦ ਲਈ ਟੀਮ ਭੇਜੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News