ਪੁੰਛ ’ਚ ਫੌਜ ਨੇ ਬਰਾਮਦ ਕੀਤੇ ਪਾਕਿਸਤਾਨੀ ਹਥਿਆਰ ਤੇ ਗੋਲਾ-ਬਾਰੂਦ
Friday, Jun 16, 2023 - 12:09 PM (IST)
ਜੰਮੂ, (ਯੂ. ਐੱਨ. ਆਈ.)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ’ਚ ਫੌਜ ਦੇ ਜਵਾਨਾਂ ਨੇ ਕੰਟਰੋਲ ਰੇਖਾ ਦੇ ਕੋਲੋਂ ਹਥਿਆਰ, ਗੋਲਾ-ਬਾਰੂਦ ਅਤੇ ਪਾਕਿਸਤਾਨ ਦੀ ਬਣੀ ਹੋਰ ਸਮੱਗਰੀ ਬਰਾਮਦ ਕੀਤੀ।
ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਮੁਹਿੰਮ ਦੌਰਾਨ ਏ. ਕੇ.-74, 9 ਮੈਗਜ਼ੀਨ, 468 ਰਾਊਂਡ, 7.62 ਐੱਮ. ਐੱਮ. ਦੀਆਂ 2 ਪਿਸਟਲਾਂ, 4 ਮੈਗਜ਼ੀਨ, 60 ਰਾਊਂਡ, 6 ਗ੍ਰੇਨੇਡ, 2 ਖੰਜਰ, 2 ਬੈਗ, ਪਾਊਚ, ਫਾਹੁੜਾ ਕਹੀ, ਵਾਇਰ ਕਟਰ ਅਤੇ ਪੁੱਲਰ ਆਦਿ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਸਮਾਰਟਫੋਨ, ਗਾਰਮਿਨ ਏਟਰੈਕਸ, ਸੋਲਰ ਚਾਰਜਰ, ਚਾਰਜਿੰਗ ਕੇਬਲ ਦੇ ਨਾਲ ਪਾਵਰਬੈਂਕ, 4 ਬੈਟਰੀਆਂ, 2 ਟਰਾਊਜ਼ਰ, ਸ਼ਰਟ, ਰੇਨ ਕੈਪ, ਦਸਤਾਨੇ, ਜੁਰਾਬਾਂ, ਸਵਿਮਿੰਗ ਗਾਗਲ, ਅੰਡਰਗਾਰਮੈਂਟਸ, ਮਾਸਕ ਵੀ ਜ਼ਬਤ ਕੀਤੇ। ਸੂਤਰਾਂ ਅਨੁਸਾਰ, ਪਾਕਿਸਤਾਨ ਸਥਿਤ ਦਵਾਈ ਕੰਪਨੀਆਂ ਦੀਆਂ 4 ਸਰਿੰਜਾਂ, ਦਵਾਈ ਦਾ ਡੱਬਾ, 10 ਬਰੂਫਿਨ ਟੈਬਲੇਟਸ, 20 ਪੈਰਾਸਿਟਾਮੋਲ, ਖਾਣ ਵਾਲੀ ਸਮੱਗਰੀ ਅਤੇ ਹੋਰ ਇਤਰਾਜ਼ਯੋਗ ਵਸਤਾਂ ਵੀ ਬਰਾਮਦ ਹੋਈਆਂ ਹਨ।