ਕਸ਼ਮੀਰ ''ਚ ਸੜਕ ਹਾਦਸੇ ਦੌਰਾਨ ਫੌਜ ਦੇ ਮੇਜਰ ਦੀ ਮੌਤ
Monday, Jun 12, 2017 - 05:19 AM (IST)

ਸ਼੍ਰੀਨਗਰ— ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਐਤਵਾਰ ਦੀ ਸ਼ਾਮ ਸੜਕ ਹਾਦਸੇ 'ਚ ਫੌਜ ਦੇ ਇਕ ਮੇਜਰ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੇਜਰ ਗੱਡੀ 'ਚ ਜਾ ਰਹੇ ਸੀ ਕਿ ਕਾਰਲਪੋਰਾ ਨੇੜੇ ਇਕ ਮੋੜ 'ਤੇ ਪਹੁੰਚਣ 'ਤੇ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਤਿੱਲਕ ਗਈ। ਗੱਡੀ ਦੇ ਪਲਟ ਜਾਣ ਕਾਰਨ ਉਸ 'ਚ ਸਵਾਰ ਮੇਜਰ ਐੱਸ.ਆਰ. ਸਾਮਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਮੇਜਰ ਨੂੰ ਤੁਰੰਤ ਨੇੜਲੇ ਹਸਪਤਾਲ 'ਚ ਲਿਜਾਇਆ ਜਾ ਰਿਹਾ ਸੀ ਕਿ ਰਾਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।