ਰੇਲਵੇ ਸਟੇਸ਼ਨ 'ਤੇ ਔਰਤ ਨੂੰ ਹੋਣ ਲੱਗੀ ਲੇਬਰ ਪੇਨ, ਦਰਦ ਨਾਲ ਤੜਫ਼ਦੀ ਦੇਖ ਆਰਮੀ ਡਾਕਟਰ ਬਣਿਆ 'ਮਸੀਹਾ'

Sunday, Jul 06, 2025 - 03:07 PM (IST)

ਰੇਲਵੇ ਸਟੇਸ਼ਨ 'ਤੇ ਔਰਤ ਨੂੰ ਹੋਣ ਲੱਗੀ ਲੇਬਰ ਪੇਨ, ਦਰਦ ਨਾਲ ਤੜਫ਼ਦੀ ਦੇਖ ਆਰਮੀ ਡਾਕਟਰ ਬਣਿਆ 'ਮਸੀਹਾ'

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ 'ਤੇ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਆਰਮੀ ਡਾਕਟਰ ਮੇਜਰ ਰੋਹਿਤ ਬਾਚਵਾਲਾ ਨੇ ਇਕ ਗਰਭਵਤੀ ਔਰਤ ਦੀ ਇੰਨੀ ਮਦਦ ਕੀਤੀ ਕਿ ਲੋਕ ਉਨ੍ਹਾਂ ਨੂੰ "ਮਸੀਹਾ" ਕਹਿ ਰਹੇ ਹਨ। ਇੱਥੇ ਜੋ ਵੀ ਹੋਇਆ, ਉਹ ਕਿਸੇ ਫਿਲਮੀ ਸੀਨ ਵਰਗਾ ਹੀ ਸੀ।

ਫ਼ਿਲਮੀ ਸਟਾਈਲ 'ਚ ਕੀਤੀ ਡਿਲੀਵਰੀ

ਸ਼ਨੀਵਾਰ ਦੁਪਹਿਰ ਦੀ ਗੱਲ ਹੈ ਜਦੋਂ ਮੇਜਰ ਰੋਹਿਤ ਬਾਚਵਾਲਾ, ਜੋ ਝਾਂਸੀ ਮਿਲਟਰੀ ਹਸਪਤਾਲ 'ਚ ਤਾਇਨਾਤ ਹਨ, ਹੈਦਰਾਬਾਦ ਆਪਣੇ ਪਰਿਵਾਰ ਕੋਲ ਛੁੱਟੀਆਂ 'ਤੇ ਘਰ ਜਾ ਰਹੇ ਸਨ। ਝਾਂਸੀ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦੀ ਨਜ਼ਰ ਇਕ ਗਰਭਵਤੀ ਔਰਤ 'ਤੇ ਪਈ ਜੋ ਜਣੇਪੇ ਦੀਆਂ ਦਰਦਾਂ ਨਾਲ ਤੜਫ ਰਹੀ ਸੀ। ਬਿਨਾਂ ਕਿਸੇ ਮੈਡੀਕਲ ਸਾਧਨ ਦੇ ਮੇਜਰ ਰੋਹਿਤ ਨੇ ਆਪਣੀ ਜੇਬ ਵਿਚ ਰੱਖੇ ਛੋਟੇ ਚਾਕੂ, ਇਕ ਹੇਅਰ ਕਲਿੱਪ ਅਤੇ ਧੋਤੀ ਦੀ ਮਦਦ ਨਾਲ ਔਰਤ ਦੀ ਸਫਲ ਡਿਲੀਵਰੀ ਕਰਵਾਈ।

ਇਹ ਵੀ ਪੜ੍ਹੋ- ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ! ਚਲਾਈ ਜਾਵੇਗੀ Women Special Bus

ਪਰਦੇ ਲਈ ਧੋਤੀ ਅਤੇ ਸੁਰੱਖਿਆ ਲਈ ਰੇਲਵੇ ਕਰਮਚਾਰੀ

ਰੇਲਵੇ ਦੀਆਂ ਮਹਿਲਾ ਕਰਮਚਾਰੀਆਂ ਨੇ ਔਰਤ ਦੀ ਹਾਲਤ ਵੇਖਦਿਆਂ ਉਸ ਦੇ ਚਾਰ ਪਾਸੇ ਘੇਰਾ ਬਣਾਇਆ ਤਾਂ ਜੋ ਪਰਦੇਦਾਰੀ ਬਣੀ ਰਹੇ। ਇਸ ਨਾਲ ਔਰਤ ਨੂੰ ਨਿੱਜਤਾ ਮਿਲੀ ਅਤੇ ਉਹ ਸੁਰੱਖਿਅਤ ਮਹਿਸੂਸ ਕਰ ਰਹੀ ਸੀ। ਰੇਲਵੇ ਕਰਮਚਾਰੀਆਂ ਨੇ ਡਾਕਟਰ ਨੂੰ ਦਸਤਾਨੇ ਵੀ ਪ੍ਰਦਾਨ ਕੀਤੇ। ਡਿਲੀਵਰੀ ਤੋਂ ਬਾਅਦ ਮਾਂ ਅਤੇ ਨਵਜਨਮੇ ਬੱਚੇ ਦੀ ਹਾਲਤ ਠੀਕ ਰਹੀ। ਤੁਰੰਤ ਐਮਬੂਲੈਂਸ ਬੁਲਾਈ ਗਈ ਅਤੇ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਗਿਆ।

ਟਰੇਨ 'ਚ ਯਾਤਰਾ ਕਰ ਰਹੀ ਸੀ ਮਹਿਲਾ

ਮਾਂ ਬਣੀ ਔਰਤ ਪਨਵੈਲ-ਗੋਰਖਪੁਰ ਐਕਸਪ੍ਰੈਸ 15066 ਰਾਹੀਂ ਆਪਣੇ ਪਤੀ ਅਤੇ ਇਕ ਹੋਰ ਬੱਚੇ ਦੇ ਨਾਲ ਬਾਰਾਬੰਕੀ ਜਾ ਰਹੀ ਸੀ। ਔਰਤ ਦੇ ਪਤੀ ਨੇ  ਮੈਡੀਕਲ ਮਦਦ ਲਈ ਰੇਲਵੇ ਤੋਂ ਮਦਦ ਮੰਗੀ ਸੀ, ਜਿਸ ਤੋਂ ਬਾਅਦ ਝਾਂਸੀ ਸਟੇਸ਼ਨ 'ਤੇ ਉਨ੍ਹਾਂ ਨੂੰ ਉਤਾਰਿਆ ਗਿਆ। ਇੱਥੇ ਵ੍ਹੀਲਚੇਅਰ ਦੀ ਮਦਦ ਨਾਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਸਟੇਸ਼ਨ 'ਤੇ ਹੀ ਔਰਤ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋਣ ਲੱਗ ਪਈਆਂ। ਮੇਜਰ ਰੋਹਿਤ ਔਰਤ ਦੀ ਮਦਦ ਕਰਨ ਲਈ ਮਸੀਹਾ ਬਣ ਕੇ ਅੱਗੇ ਆਏ ਅਤੇ ਸਫ਼ਲ ਡਿਲੀਵਰੀ ਕਰਵਾਈ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਕੁਦਰਤ ਨੇ ਢਾਹਿਆ ਕਹਿਰ ! ਫਟ ਗਿਆ ਬੱਦਲ, ਮਚ ਗਈ ਤਬਾਹੀ (ਵੇਖੋ ਵੀਡੀਓ)

ਮੇਜਰ ਰੋਹਿਤ ਅਸਲੀ ਹੀਰੋ

ਡਿਲੀਵਰੀ ਸਫਲ ਹੋਣ ਮਗਰੋਂ ਮਹਿਲਾ TTE ਸਟਾਫ਼ ਨੇ ਮੇਜਰ ਰੋਹਿਤ ਦਾ ਧੰਨਵਾਦ ਕੀਤਾ ਅਤੇ ਮੌਕੇ 'ਤੇ ਉਨ੍ਹਾਂ ਨੂੰ ਕਿਸੇ ਮਸੀਹਾ ਤੋਂ ਘੱਟ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਉਹ ਜ਼ਰੂਰਤ ਦੇ ਸਮੇਂ ਇਕ ਮਸੀਹਾ ਬਣ ਕੇ ਆਏ। ਉਨ੍ਹਾਂ ਦੀ ਸਮਝਦਾਰੀ, ਦਲੇਰੀ ਅਤੇ ਫਰਜ਼ ਨੂੰ ਨਿਭਾਉਣ ਵਾਲੇ ਜਜ਼ਬੇ ਨੂੰ ਸਲਾਮ ਕੀਤਾ। 

ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਆਫ਼ਤ ਬਣਿਆ ਮੀਂਹ ! ਗੋਡਿਆਂ ਤੱਕ ਆਇਆ ਪਾਣੀ, ਸਿਰ 'ਤੇ ਬਸਤੇ ਰੱਖ ਜਾ ਰਹੇ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News