ਜੰਮੂ ਕਸ਼ਮੀਰ ''ਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਫੌਜ ਮੁਖੀ

Saturday, Jul 20, 2024 - 05:05 PM (IST)

ਜੰਮੂ : ਜੰਮੂ ਖੇਤਰ ਦੇ ਸ਼ਾਂਤੀਰੂਪਨ ਹਿੱਸਿਆਂ 'ਚ ਅੱਤਵਾਦੀ ਗਤੀਵਿਧੀਆਂ ਵਧਣ ਦੇ ਵਿਚਾਲੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਵਿਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਉਥੇ ਪਹੁੰਚੇ। ਤੀਹ ਜੂਨ ਨੂੰ ਭਾਰਤੀ ਫੌਜ ਦੇ 30ਵੇਂ ਪ੍ਰਮੁੱਖ ਦੇ ਰੂਪ ਵਿਚ ਕਾਰਜਭਾਰ ਸੰਭਾਲਣ ਦੇ ਬਾਅਦ ਤਿੰਨ ਹਫਤਿਆਂ ਤੋਂ ਵੀ ਘੱਟ ਸਮੇਂ ਵਿਚ ਫੌਜ ਮੁਖੀ ਦਾ ਜੰਮੂ ਵਿਚ ਇਹ ਦੂਜਾ ਦੌਰਾ ਹੈ।

8 ਤੇ 15 ਜੁਲਾਈ ਨੂੰ ਕਠੂਆ ਦੇ ਮਾਚੇੜੀ ਤੇ ਡੋਡਾ ਦੇ ਦੇਸਾ ਜੰਗਲੀ ਖੇਤਰਾਂ ਵਿਚ ਹੋਏ ਦੋ ਵੱਖ ਵੱਖ ਅੱਤਵਾਦੀ ਹਮਲਿਆਂ ਵਿਚ ਇਕ ਕੈਪਟਨ ਸਣੇ ਨੌ ਫੌਜੀ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਮੁਖੀ ਇਥੇ ਪੁਲਸ ਹੈੱਡਕੁਆਰਟਰ ਵਿਚ ਇਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ, ਜਿਸ ਵਿਚ ਪੁਲਸ, ਫੌਜ, ਨੀਮ ਫੌਜੀ ਦਸਤਾ ਤੇ ਖੂਫੀਆ ਵਿਭਾਗ ਦੇ ਚੋਟੀ ਦੇ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਬੈਠਕ ਵਿਚ ਰੱਖਿਆ ਤੇ ਗ੍ਰਹਿ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।


Baljit Singh

Content Editor

Related News