ਜੰਮੂ ਕਸ਼ਮੀਰ : ਕੁਪਵਾੜਾ ''ਚ ਕੰਟਰੋਲ ਰੇਖਾ ਕੋਲ ਹਥਿਆਰ ਬਰਾਮਦ

Tuesday, Jan 09, 2024 - 03:22 PM (IST)

ਜੰਮੂ ਕਸ਼ਮੀਰ : ਕੁਪਵਾੜਾ ''ਚ ਕੰਟਰੋਲ ਰੇਖਾ ਕੋਲ ਹਥਿਆਰ ਬਰਾਮਦ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮਾਂ ਨੇ ਗੋਆ ਲਿਜਾ ਕੇ 4 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ

ਪੁਲਸ ਦੇ ਇਕ ਅਧਿਕਾਰੀ ਨੇ ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਕਿਸ਼ਨਗੰਗਾ ਨਦੀ ਦੇ ਕਿਨਾਰੇ ਕੋਬਰਾ ਚੌਕੀ ਕੋਲ ਕੇਰਨ ਪਾਈਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਇਕ ਏ.ਕੇ.-47 ਰਾਈਫ਼ਲ, 2 ਏ.ਕੇ. ਮੈਗਜ਼ੀਨ ਅਤੇ ਨਸ਼ੀਲੇ ਪਦਾਰਥ ਵਰਗੀ ਦਿੱਸਣ ਵਾਲੀ ਚੀਜ਼ ਦੇ ਪੈਕੇਟ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਨਾਗਾ ਮੰਡੀਆਂ ਵਾਸੀ ਮੁਹੰਮਦ ਅਮੀਨ ਲੋਨ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਜੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News