ਅੱਤਵਾਦ ਵਿਰੁੱਧ ਲੜਾਈ ’ਚ ਭਾਰਤ ਨੂੰ ਮਿਲਿਆ ਅਰਜਨਟੀਨਾ ਦਾ ਸਾਥ
Tuesday, Feb 19, 2019 - 10:23 AM (IST)

ਨਵੀਂ ਦਿੱਲੀ- ਅਰਜਨਟੀਨਾ ਦੇ ਰਾਸ਼ਟਰਪਤੀ ਮਾਰਿਸਿਓ ਮੈਕਰੀ 17 ਤੋਂ 19 ਫਰਵਰੀ ਤੱਕ ਭਾਰਤ ਦੇ ਤਿੰਨ ਦਿਨਾ ਦੌਰੇ ’ਤੇ ਆਏ ਹਨ। ਇਸ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਜਨਟੀਨਾ ਦੇ ਰਾਸ਼ਟਰਪਤੀ ਮਾਰਿਸਿਓ ਮੈਕਰੀ ਦਰਮਿਆਨ ਦੋ-ਪੱਖੀ ਗੱਲਬਾਤ ਹੋਈ।
ਇਸ ਗੱਲਬਾਤ ਦੌਰਾਨ ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਨੂੰ ਅਰਜਨਟੀਨਾ ਦਾ ਸਾਥ ਮਿਲਿਆ ਹੈ। ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਕਰੀ ਅਤੇ ਮੈਂ ਮੰਨਦੇ ਹਾਂ ਕਿ ਅੱਤਵਾਦ ਵਿਸ਼ਵ ਪੱਧਰੀ ਸ਼ਾਂਤੀ ਅਤੇ ਸਥਿਰਤਾ ਲਈ ਵੱਡਾ ਖਤਰਾ ਹੈ। ਪੁਲਵਾਮਾ ਵਰਗੇ ਵੱਡੇ ਅੱਤਵਾਦੀ ਹਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਗੱਲਬਾਤ ਦਾ ਸਮਾਂ ਲੰਘ ਚੁੱਕਾ ਹੈ। ਹੁਣ ਦੁਨੀਆ ਨੂੰ ਇਸਦੇ ਵਿਰੁੱਧ ਇਕੱਠੇ ਹੋ ਕੇ ਕਾਰਵਾਈ ਕਰਨੀ ਚਾਹੀਦੀ ਹੈ।