ਓਡੀਸ਼ਾ ਦੇ ਇਕ ਮੰਦਰ ’ਚੋਂ ਮਿਲਿਆ 170 ਸਾਲ ਪੁਰਾਣਾ ਲੱਕੜ ਦਾ ਸ਼ਿਲਾਲੇਖ

Monday, Oct 24, 2022 - 11:24 AM (IST)

ਓਡੀਸ਼ਾ ਦੇ ਇਕ ਮੰਦਰ ’ਚੋਂ ਮਿਲਿਆ 170 ਸਾਲ ਪੁਰਾਣਾ ਲੱਕੜ ਦਾ ਸ਼ਿਲਾਲੇਖ

ਭੁਵਨੇਸ਼ਵਰ (ਭਾਸ਼ਾ)- ਪੁਰਾਤੱਤਵ ਮਾਹਿਰਾਂ ਨੇ ਓਡੀਸ਼ਾ ਦੇ ਪੁਰੀ ਜ਼ਿਲ੍ਹੇ ’ਚ ਸਥਿਤ ਇਕ ਮੰਦਰ 'ਚੋਂ 170 ਸਾਲ ਪੁਰਾਣੇ ਲੱਕੜ ਦੇ ਸ਼ਿਲਾਲੇਖ ਦੀ ਖੋਜ ਕੀਤੀ ਹੈ। ਦਯਾ-ਰਤਨਾਚਿਰਾ ਨਦੀ ਘਾਟੀ 'ਚ ਸਥਿਤ ਡੇਲਾਂਗ ਖੇਤਰ 'ਚ ਪੁਰਾਤੱਤਵ ਅਵਸ਼ੇਸ਼ਾਂ ਦੇ ਸਰਵੇਖਣ ਦੌਰਾਨ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਦੀ ਇਕ ਟੀਮ ਵਲੋਂ ਇਸ ਦੀ ਖੋਜ ਕੀਤੀ ਗਈ।

ਗੈਰ-ਲਾਭਕਾਰੀ ਸੰਸਥਾ ਦੇ ਪ੍ਰਾਜੈਕਟ ਕੋਆਰਡੀਨੇਟਰ ਅਨਿਲ ਧੀਰ ਨੇ ਦੱਸਿਆ ਕਿ ਖੁਰਦਾਗੜਾ ਕਿਲ੍ਹੇ ਦੇ ਨੇੜੇ ਹਰੀਰਾਜਪੁਰ ਪਿੰਡ 'ਚ ਸਥਿਤ ਮੰਦਰ 'ਚ ਲਗਭਗ 170 ਸਾਲ ਪੁਰਾਣਾ ਲੱਕੜ ਦਾ ਸ਼ਿਲਾਲੇਖ ਮਿਲਿਆ ਹੈ। ਇਹ ਥਾਂ ਕਿਸੇ ਸਮੇ ਭੋਈ ਰਾਜਵੰਸ਼ ਦੀ ਰਾਜਧਾਨੀ ਹੁੰਦੀ ਸੀ। ਟੀਮ ਦੇ ਹੋਰ 2 ਮੈਂਬਰ ਦੀਪਕ ਕੁਮਾਰ ਅਤੇ ਵਿਕਰਮ ਨਾਇਕ ਹਨ। ਇਸ ਸ਼ਿਲਾਲੇਖ 'ਚ ਲਿਖਿਆ ਹੈ ਕਿ ਮੰਦਰ ਦਾ ਨਿਰਮਾਣ ਰਾਮਚੰਦਰ ਦੇਵਾ ਤੀਜੇ ਦੇ ਰਾਜ ਦੇ 44ਵੇਂ ਸਾਲ 'ਚ ਕੀਤਾ ਗਿਆ ਸੀ।


author

DIsha

Content Editor

Related News