ਪੀ305 ''ਤੇ ਮੌਜੂਦ ਲੋਕਾਂ ''ਚੋਂ 49 ਹਾਲੇ ਵੀ ਲਾਪਤਾ, ਚੌਥੇ ਦਿਨ ਵੀ ਜਾਰੀ ਹੈ ਜਲ ਸੈਨਾ ਦੀ ਮੁਹਿੰਮ

05/20/2021 9:52:44 AM

ਮੁੰਬਈ- ਅਰਬ ਸਾਗਰ 'ਚ 4 ਦਿਨ ਪਹਿਲਾਂ ਡੁੱਬੇ ਬਜਰੇ 'ਤੇ ਮੌਜੂਦ ਲੋਕਾਂ 'ਚੋਂ 49 ਹਾਲੇ ਵੀ ਲਾਪਤਾ ਹਨ ਅਤੇ ਉਨ੍ਹਾਂ ਨੂੰ ਲੱਭਣ ਲਈ ਹਨ੍ਹੇਰੇ ਦਰਮਿਆਨ ਜਲ ਸੈਨਾ ਦੀ ਤਲਾਸ਼ ਅਤੇ ਬਚਾਅ ਮੁਹਿੰਮ ਰਾਤ ਭਰ ਚੱਲੀ। ਹਾਲਾਂਕਿ ਇਨ੍ਹਾਂ ਲੋਕਾਂ ਦੇ ਜਿਊਂਦੇ ਬਚੇ ਹੋਣ ਦੀ ਸੰਭਾਵਨਾ ਵੀਰਵਾਰ ਤੱਕ ਖ਼ਤਮ ਹੋ ਚੁਕੀ ਸੀ। ਦੱਸਣਯੋਗ ਹੈ ਕਿ ਬਜਰਾ ਪੀ305 ਚੱਕਰਵਾਤੀ ਤੂਫਾਨ 'ਤਾਊਤੇ' ਕਾਰਨ ਮੁੰਬਈ ਦੇ ਤੱਟ ਤੋਂ ਕੁਝ ਦੂਰੀ 'ਤੇ ਸਾਗਰ 'ਚ ਫਸ ਗਿਆ ਸੀ ਅਤੇ ਫਿਰ ਡੁੱਬ ਗਿਆ ਸੀ। ਜਲ ਸੈਨਾ ਨੇ ਵੀਰਵਾਰ ਨੂੰ ਹੈਲੀਕਾਪਟਰ ਤਾਇਨਾਤ ਕੀਤੇ ਅਤੇ ਹਵਾਈ ਮਾਰਗ ਤੋਂ ਤਲਾਸ਼ ਅਤੇ ਬਚਾਅ ਮੁਹਿੰਮ ਚਲਾਈ।

ਇਹ ਵੀ ਪੜ੍ਹੋ– ਜਦੋਂ ਮੈਡੀਕਲ ਕਾਲਜ ਦੇ ਕੋਵਿਡ ਵਾਰਡ ’ਚੋਂ ਨਿਕਲ ਕੇ ਬਾਹਰ ਘੁੰਮਣ ਲੱਗਾ ਕੋਰੋਨਾ ਮਰੀਜ਼

ਪੀ305 'ਤੇ ਮੌਜੂਦ ਲੋਕਾਂ 'ਚੋਂ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਚੁਕੀ ਹੈ, 49 ਹਾਲੇ ਵੀ ਲਾਪਤਾ ਹਨ। ਬੇਹੱਦ ਖ਼ਰਾਬ ਮੌਸਮ ਨਾਲ ਜੂਝਦੇ ਹੋਏ ਜਲ ਸੈਨਾ ਦੇ ਜਵਾਨਾਂ ਨੇ ਬਜਰੇ ਪੀ305 'ਤੇ ਮੌਜੂਦ 261 ਲੋਕਾਂ 'ਚੋਂ ਹੁਣ ਤੱਕ 186 ਨੂੰ ਬਚਾ ਲਿਆ ਹੈ, 2 ਲੋਕਾਂ ਨੂੰ 'ਟਗਬੋਟ' ਵਾਰਪ੍ਰਦਾ ਤੋਂ ਬਚਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਲੋਕਾਂ ਦੇ ਜਿਊਂਦੇ ਮਿਲਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਸ ਨੇ ਐਲਾਨ ਕੀਤਾ ਕਿ ਉਹ ਪੜਤਾਲ ਕਰੇਗੀ ਕਿ ਚੱਕਰਵਾਤ ਦੀ ਚਿਤਾਵਨੀ ਦੇ ਬਾਵਜੂਦ ਇਹ ਬਜਰੇ ਪਾਣੀ 'ਚ ਕਿਉਂ ਸਨ। ਜਲ ਸੈਨਾ ਦੇ ਬੁਲਾਰੇ ਨੇ ਕਿਹਾ,''ਜਲ ਸੈਨਾ ਦੀ ਤਲਾਸ਼ ਅਤੇ ਬਚਾਅ ਮੁਹਿੰਮ ਅੱਜ ਚੌਥੇ ਦਿਨ ਵੀ ਜਾਰੀ ਹੈ। ਜਲ ਸੈਨਾ ਦੇ ਬੇੜੇ ਅਤੇ ਜਹਾਜ਼ ਪੀ305 'ਤੇ ਮੌਜੂਦ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਇਹ ਬਜਰਾ ਮੁੰਬਈ ਤੱਟ ਤੋਂ 35 ਸਮੁੰਦਰੀ ਮੀਲ ਦੂਰ ਤੱਕ ਡੁੱਬ ਗਿਆ ਸੀ।'' ਉਨ੍ਹਾਂ ਦੱਸਿਆ ਕਿ ਜਲ ਸੈਨਾ ਦਾ ਇਕ ਹੋਰ ਬੇੜਾ ਆਈ.ਐੱਨ.ਐੱਸ. ਤਲਵਾਰ ਵੀ ਇਸ ਮੁਹਿੰਮ 'ਚ ਮਦਦ ਕਰ ਰਿਹਾ ਹੈ।

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ


DIsha

Content Editor

Related News