ਦਿੱਲੀ ਦੇ ਇਕ ਮਾਲ ’ਚ 1 ਕਿਲੋ ਸੇਬ ਵਿਕ ਰਿਹਾ 491 ਰੁਪਏ ਕਿਲੋ

Thursday, Sep 08, 2022 - 12:00 PM (IST)

ਦਿੱਲੀ ਦੇ ਇਕ ਮਾਲ ’ਚ 1 ਕਿਲੋ ਸੇਬ ਵਿਕ ਰਿਹਾ 491 ਰੁਪਏ ਕਿਲੋ

ਸ਼ਿਮਲਾ- ਦਿੱਲੀ ਦੇ ਇਕ ਮਾਲ ਵਿਚ 1 ਕਿਲੋ ਸੇਬ 491 ਰੁਪਏ ਵਿਚ ਵਿਕਣ ਦੀ ਖ਼ਬਰ ਨੇ ਸੇਬ ਉਤਪਾਦਕਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ, ਜੋ ਬਾਜ਼ਾਰ ਵਿਚ ਵੱਡੀ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇੱਥੋਂ ਤੱਕ ਕਿ ਪ੍ਰੀਮੀਅਮ ਗੁਣਵੱਤਾ ਵਾਲੇ ਸੇਬ ਨੂੰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਇਸ ਖ਼ੁਲਾਸੇ ਨੇ ਬਾਗਬਾਨਾਂ ਨੂੰ ਥੋਕ ਬਾਜ਼ਾਰ ’ਚ ਮੰਦੀ ਹੋਣ ਬਾਰੇ ਸ਼ੱਕ ਪੈਦਾ ਕਰ ਦਿੱਤਾ ਹੈ। ਉਹ ਸਵਾਲ ਕਰ ਰਹੇ ਹਨ ਕਿ ਜਦੋਂ ਖਪਤਕਾਰ ਔਸਤ ਦਰਜੇ ਦੇ ਸੇਬ ਲਈ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁਗਤਾਨ ਕਰਨ ਲਈ ਤਿਆਰ ਸਨ, ਤਾਂ ਬਾਜ਼ਾਰਾਂ 'ਚ ਗਿਰਾਵਟ ਕਿਉਂ ਆਈ?

ਬਾਗਬਾਨ ਆਸ਼ੂਤੋਸ਼ ਚੌਹਾਨ ਨੇ ਇਸ ਨੂੰ ‘ਬਾਜ਼ਾਰ ਦੀਆਂ ਤਾਕਤਾਂ ਦੀ ਸਾਜ਼ਿਸ਼’ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਪ੍ਰਚੂਨ ਦਰਾਂ ਉੱਚੀਆਂ ਹੁੰਦੀਆਂ ਬਣੀਆਂ ਰਹਿੰਦੀਆਂ ਹਨ ਤਾਂ ਥੋਕ ਬਾਜ਼ਾਰ ਕਿਉਂ ਡਿੱਗਦਾ ਹੈ? ਜੇਕਰ ਮੰਗ ਦੀ ਕਮੀ ਹੈ, ਤਾਂ ਪ੍ਰਚੂਨ ਮੁੱਲ ਵੀ ਹੇਠਾਂ ਜਾਣਾ ਚਾਹੀਦਾ ਹੈ। ਦਿੱਲੀ ਦੇ ਇਕ ਮਾਲ ਵਿਚ ਸੇਬ 491 ਰੁਪਏ ਪ੍ਰਤੀ ਕਿਲੋ ਵਿਕਣ ਦੀ ਖ਼ਬਰ ਨੂੰ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਹੈ, ਜਿਸ ਨਾਲ ਸੇਬ ਦੀਆਂ ਡਿੱਗਦੀਆਂ ਕੀਮਤਾਂ 'ਤੇ ਬਹਿਸ ਸ਼ੁਰੂ ਹੋ ਗਈ ਹੈ। ਥੋਕ ਬਾਜ਼ਾਰ ਵਿਚ ਪ੍ਰੀਮੀਅਮ ਗੁਣਵੱਤਾ ਵਾਲੇ ਸੇਬ 60 ਰੁਪਏ ਪ੍ਰਤੀ ਕਿਲੋ ਵਿਚ ਵੇਚਣ ਲਈ ਉਤਪਾਦਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਬਾਜ਼ਾਰ ਦੀਆਂ ਤਾਕਤਾਂ ਨੇ ਮੰਦੀ ਪੈਦਾ ਕੀਤੀ ਹੈ।

ਪ੍ਰੋਗਰੈਸਿਵ ਗਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਲੋਕਿੰਦਰ ਬਿਸ਼ਟ ਨੇ ਕਿਹਾ, “ਨਿੱਜੀ ਸੀਏ ਸਟੋਰਾਂ ਤੋਂ ਇਲਾਵਾ ਆੜ੍ਹਤੀਏ ਅਤੇ ਖਰੀਦਦਾਰ ਵੀ ਸੇਬ ਨੂੰ ਸਟੋਰ ਕਰਦੇ ਹਨ ਅਤੇ ਖਰੀਦ ਦਾ ਸੀਜ਼ਨ ਪੂਰਾ ਹੋਣ 'ਤੇ ਇਸ ਨੂੰ ਪ੍ਰੀਮੀਅਮ 'ਤੇ ਵੇਚਦੇ ਹਨ। ਕੋਟਗੜ੍ਹ ਦੇ ਇਕ ਸੇਬ ਉਤਪਾਦਕ ਦੀਪਕ ਸਿੰਘਾ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਛੋਟੇ ਉਤਪਾਦਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। 


author

Tanu

Content Editor

Related News