ਵਿਸ਼ੇਸ਼ ਰੋਗਾਂ ਤੋਂ ਪੀੜਤ ਬੱਚਿਆਂ ਨੂੰ ਕੋਰੋਨਾ ਦੇ ਫ੍ਰੀ ਟੀਕੇ ਲਾਏਗਾ ਅਪੋਲੋ ਹਸਪਤਾਲ
Monday, Oct 25, 2021 - 11:30 PM (IST)
ਨਵੀਂ ਦਿੱਲੀ : ਅਪੋਲੋ ਹਸਪਤਾਲ ਨੇ ਸੋਮਵਾਰ ਕਿਹਾ ਕਿ ਉਹ ਕੁਝ ਵਿਸ਼ੇਸ਼ ਬੀਮਾਰੀਆਂ ਨਾਲ ਜੂਝ ਰਹੇ ਬੱਚਿਆਂ ਨੂੰ ਆਪਣੇ ਸਾਰੇ ਹਸਪਤਾਲਾਂ ’ਚ ਕੋਰੋਨਾ ਦੇ ਟੀਕੇ ਫ੍ਰੀ ਲਾਏਗਾ। ਹਸਪਤਾਲ ਨੇ ਇਕ ਬਿਆਨ ’ਚ ਕਿਹਾ ਕਿ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਕੁਝ ਵਿਸ਼ੇਸ਼ ਬੀਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਕੋਰੋਨਾ ਟੀਕਾ ਲਾਉਣ ਦੀ ਇਜਾਜ਼ਤ ਮਿਲ ਜਾਏਗੀ ਤੇ ਇਜਾਜ਼ਤ ਮਿਲਦੇ ਹੀ ਹਸਪਤਾਲ ਸਾਰਿਆਂ ਲਈ ਫ੍ਰੀ ਟੀਕਾਕਰਨ ਮੁਹਿੰਮ ਸ਼ੁਰੂ ਕਰੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਸੂਚੀ ’ਚ ਖੂਨ ਸਬੰਧੀ ਬੀਮਾਰੀਆਂ ਤੋਂ ਪੀੜਤ, ਦਿਮਾਗੀ ਬੀਮਾਰੀਆਂ ਤੋਂ ਪੀੜਤ (ਨਿਊਰੋਲੋਜੀ), ਦਿਲ ਦੀਆਂ ਬੀਮਾਰੀਆਂ, ਜੈਨੇਟੋਰੀਨਰੀ ਤੇ ਵਿਕਾਸ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸ਼ੰਮੀ ਦੇ ਸਮਰਥਨ 'ਚ ਆਏ ਰਾਹੁਲ ਗਾਂਧੀ, 'ਨਫਰਤ ਨਾਲ ਭਰੇ' ਲੋਕਾਂ ਨੂੰ ਮੁਆਫ ਕਰਨ ਲਈ ਕਿਹਾ
ਅਪੋਲੋ ਹਸਪਤਾਲ ਨੇ ਆਪਣੇ ਬਿਆਨ ’ਚ ਕਿਹਾ, ਹਾਲਾਂਕਿ ਇਹ ਸਿਰਫ ਸੰਕੇਤਕ ਸੂਚੀ ਹੈ ਤੇ ਫ੍ਰੀ ਟੀਕਾਕਰਨ ਲਈ ਸੂਚੀ ਸਰਕਾਰ ਵੱਲੋਂ ਜਾਰੀ ਵਿਸ਼ੇਸ਼ ਬੀਮਾਰੀਆਂ ਦੀ ਅੰਤਿਮ ਸੂਚੀ ਦੇ ਅਨੁਸਾਰ ਹੋਵੇਗੀ। ਅਪੋਲੋ ਹਸਪਤਾਲ ਸਮੂਹ ਦੇ ਚੇਅਰਮੈਨ ਪ੍ਰਤਾਪ ਸੀ. ਰੈੱਡੀ ਨੇ ਕਿਹਾ ਹੁਣ ਤਕ ਟੀਕਾਕਰਨ ਦਾ ਮੁੱਖ ਕੇਂਦਰ ਬਾਲਗ ਹਨ ਤੇ ਅਜੇ ਤਕ ਬੱਚੇ ਕੋਰੋਨਾ ਦੀ ਗੰਭੀਰ ਬੀਮਾਰੀ ਤੋਂ ਕੁਝ ਹੱਦ ਤਕ ਬਚੇ ਹੋਏ ਹਨ ਪਰ ਹੋਰ ਬੀਮਾਰੀਆਂ ਨਾਲ ਜੂਝ ਰਹੇ ਬੱਚਿਆਂ ਦੇ ਮਾਮਲੇ ’ਚ ਇਹ ਸਹੀ ਨਹੀਂ ਹੈ। ਇਨ੍ਹਾਂ ਬੱਚਿਆਂ ’ਚ ਗੰਭੀਰ ਲਾਗ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ।