ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਮੁੜੀ ਅਪਰਣਾ, ਸਹੁਰੇ ਮੁਲਾਇਮ ਸਿੰਘ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

Saturday, Jan 22, 2022 - 12:42 PM (IST)

ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਮੁੜੀ ਅਪਰਣਾ, ਸਹੁਰੇ ਮੁਲਾਇਮ ਸਿੰਘ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

ਲਖਨਊ– ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਅਪਰਣਾ ਬਿਸ਼ਟ ਸ਼ੁੱਕਰਵਾਰ ਨੂੰ ਦਿੱਲੀ ਤੋਂ ਲਖਨਊ ਵਾਪਸ ਮੁੜੀ ਅਤੇ ਆਪਣੇ ਸਹੁਰੇ ਮੁਲਾਇਮ ਸਿੰਘ ਯਾਦਵ ਤੋਂ ਆਸ਼ੀਰਵਾਦ ਲਿਆ। ਅਪਰਣਾ ਨੇ ਮੁਲਾਇਮ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਣ ਦੀ ਤਸਵੀਰ ਟਵਿਟਰ ’ਤੇ ਸਾਂਝੀ ਕੀਤੀ। ਅਰਪਣਾ ਨੇ ਟਵੀਟ ’ਚ ਕਿਹਾ, ‘ਭਾਜਪਾ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਲਖਨਊ ਆਉਣ ’ਤੇ ਪਿਤਾ ਜੀ/ਨੇਤਾਜੀ ਤੋਂ ਆਸ਼ੀਰਵਾਦ ਲਿਆ।’ 

ਅਪਰਣਾ ਨੇ ਇਕ ਹੋਰ ਟਵੀਟ ’ਚ ਕਿਹਾ, ‘ਭਾਜਪਾ ਦੀ ਮੈਂਬਰਸ਼ਿਪ ਲੈਣ ਕਰ ਕੇ ਲਖਨਊ ਅਮੌਸੀ ਏਅਰਪੋਰਟ ’ਤੇ ਸਮਰਥਕਾਂ ਅਤੇ ਵਰਕਰਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਮੈਂ ਤੁਸੀਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਇੰਨੀ ਵੱਡੀ ਸੰਖਿਆ ’ਚ ਪਧਾਰ ਕੇ ਮੇਰਾ ਸਨਮਾਨ ਵਧਾਇਆ ਤੇ ਮੇਰੀ ਹੌਸਲਾ ਅਫਜ਼ਾਈ ਕੀਤੀ।’

 

ਜ਼ਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਰਪਣਾ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਭਾਜਪਾ ਦਫਤਰ ’ਚ ਪਾਰਟੀ ’ਚ ਸ਼ਾਮਲ ਹੋ ਗਈ ਸੀ। ਅਰਪਣਾ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਉਸ ਨੂੰ ਵਧਾਈ ਦਿੰਦੇ ਹੋਏ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਨੇਤਾਜੀ (ਮੁਲਾਇਮ) ਨੇ ਉਨ੍ਹਾਂ ਨੂੰ (ਅਰਪਣਾ) ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ।


author

Rakesh

Content Editor

Related News