ਜਲੰਧਰ ''ਚ ਐਨਕਾਊਂਟਰ! ਇਕ ਸ਼ੂਟਰ ਦੇ ਪੈਰ ਦੀ ਹੱਡੀ ਟੁੱਟੀ, ਅੰਮ੍ਰਿਤਸਰ ਰੈਫਰ
Saturday, Dec 27, 2025 - 12:10 PM (IST)
ਜਲੰਧਰ (ਵਰੁਣ)–ਬੁਲੰਦਪੁਰ ਐਨਕਾਊਂਟਰ ਮਾਮਲੇ ਵਿਚ ਸ਼ੂਟਰ ਤੇਜਵੀਰ ਸਿੰਘ ਤੇਜੀ ਨੂੰ ਪੁਲਸ ਦੀ ਗੋਲ਼ੀ ਲੱਗਣ ਨਾਲ ਉਸ ਦੇ ਪੈਰ ਦੀ ਹੱਡੀ ਟੁੱਟ ਗਈ ਅਤੇ ਜ਼ਿਆਦਾ ਖ਼ੂਨ ਵੀ ਵਗ ਗਿਆ। ਅਜਿਹੇ ਵਿਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਤੇਜੀ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਦੀ ਹਿਰਾਸਤ ਵਿਚ ਤੇਜੀ ਦਾ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Year Ender: ਪੰਜਾਬ ਪੁਲਸ ਦੀ ਸਖ਼ਤੀ! AGTF ਪੰਜਾਬ ਨੇ 2,653 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ, 30 ਨੂੰ ਮਾਰ ਡੇਗਿਆ
ਉਥੇ ਹੀ ਸਿਵਲ ਹਸਪਤਾਲ ਵਿਚ ਦਾਖ਼ਲ ਦੂਜੇ ਸ਼ੂਟਰ ਅਰਸ਼ਦੀਪ ਸਿੰਘ ਦਾ ਵੀ ਇਲਾਜ ਚੱਲ ਰਿਹਾ ਹੈ। ਦੋਵਾਂ ਵਿਚੋਂ ਕਿਸੇ ਨੂੰ ਵੀ ਛੁੱਟੀ ਨਾ ਮਿਲਣ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਪਾਈ ਜਾ ਸਕੀ, ਜਿਸ ਕਾਰਨ ਅਜੇ ਪੁੱਛਗਿੱਛ ਵੀ ਨਹੀਂ ਹੋ ਸਕੀ। ਪੁਲਸ ਨੇ ਦੋਵਾਂ ਸ਼ੂਟਰਸ ਦੇ ਮੋਬਾਇਲ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੇ ਲਿੰਕ ਲੱਭਣੇ ਸ਼ੁਰੂ ਕਰ ਦਿੱਤੇ ਹਨ। ਥਾਣਾ ਨੰਬਰ 8 ਦੇ ਇੰਚਾਰਜ ਸਾਹਿਲ ਚੌਧਰੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਹ ਕਿਸ ਟਾਰਗੈੱਟ ਨੂੰ ਪੂਰਾ ਕਰਨ ਲਈ ਜਲੰਧਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਫਗਵਾੜਾ ਵਿਚ ਕਿਸੇ ਕੋਲ ਰੁਕੇ ਹੋਏ ਸਨ।
ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ਼ ਅਤੇ ਥਾਣਾ ਨੰਬਰ 8 ਦੀ ਪੁਲਸ ਨੇ ਬੁਲੰਦਪੁਰ ਵਿਚ ਮੋਟਰਸਾਈਕਲ ਸਵਾਰ 2 ਸ਼ੂਟਰਸ ਨੂੰ ਕਾਬੂ ਕਰਨ ਲਈ ਟ੍ਰੈਪ ਲਾਇਆ ਹੋਇਆ ਸੀ। ਜਿਉਂ ਹੀ ਪੁਲਸ ਨੇ ਮੋਟਰਸਾਈਕਲ ’ਤੇ ਆਏ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਪੁਲਸ ਵੱਲੋਂ ਵੀ ਫਾਇਰਿੰਗ ਕੀਤੀ ਗਈ, ਜਿਸ ਵਿਚ ਦੋਵਾਂ ਸ਼ੂਟਰਸ ਨੂੰ ਗੋਲ਼ੀਆਂ ਮਾਰ ਕੇ ਕਾਬੂ ਕਰ ਲਿਆ ਗਿਆ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਸ ਨੇ ਮੁਲਜ਼ਮਾਂ ਤੋਂ 30 ਅਤੇ 32 ਬੋਰ ਦੇ 2 ਪਿਸਟਲ ਬਰਾਮਦ ਕੀਤੇ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਸਿਆਸੀ ਹਲਚਲ! ਇਨ੍ਹਾਂ ਆਗੂਆਂ ਨੇ ਛੱਡੀ ਕਾਂਗਰਸ, ਫੜ ਲਿਆ 'ਆਪ' ਦਾ ਝਾੜੂ
ਜਾਂਚ ਵਿਚ ਪਤਾ ਲੱਗਾ ਸੀ ਕਿ ਮੁਲਜ਼ਮਾਂ ਨੇ 22 ਦਸੰਬਰ ਨੂੰ ਟਰਾਂਸਪੋਰਟ ਨਗਰ ਨੇੜੇ ਗੰਨ ਪੁਆਇੰਟ ’ਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕਿ ਕਰਵਾਚੌਥ ਵਾਲੀ ਰਾਤ ਬਟਾਲਾ ਵਿਚ ਅੰਨ੍ਹੇਵਾਹ ਫਾਇਰਿੰਗ ਕਰਕੇ 2 ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ। ਅੰਨ੍ਹੇਵਾਹ ਫਾਇਰਿੰਗ ਹੋਣ ਕਾਰਨ 7 ਲੋਕ ਜ਼ਖ਼ਮੀ ਵੀ ਹੋਏ ਸਨ। ਦੋਵੇਂ ਸ਼ੂਟਰਸ ਹੈਰੀ ਚੱਠਾ ਗੈਂਗ ਦੇ ਸਨ, ਜਿਨ੍ਹਾਂ ਨੇ ਕਈ ਟਾਰਗੈੱਟ ਕਿਲਿੰਗ ਅਤੇ ਫਾਇਰਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਸੀ।
ਇਹ ਵੀ ਪੜ੍ਹੋ: ਡਿਜੀਟਲ ਅਰੈਸਟ ਮਾਮਲੇ 'ਚ ED ਦੀ ਕਾਰਵਾਈ! ਪੰਜਾਬ ਸਣੇ 5 ਸੂਬਿਆਂ 'ਚ ਛਾਪੇ, ਔਰਤ ਨਿਕਲੀ ਮਾਸਟਰਮਾਈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
