ਅਨੁਰਾਗ ਨੇ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਦਿੱਤੀ ਜਾਣਕਾਰੀ, ਕਾਂਗਰਸ ਸਰਕਾਰ ਖ਼ਿਲਾਫ਼ ਕਹੀ ਇਹ ਗੱਲ
Monday, Oct 23, 2023 - 05:39 PM (IST)
ਨੈਸ਼ਨਲ ਡੈਸਕ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ 'ਮੇਰੀ ਮਾਟੀ-ਮੇਰਾ ਦੇਸ਼' ਪ੍ਰੋਗਰਾਮ ਤਹਿਤ ਆਪਣੇ ਸੰਸਦੀ ਇਲਾਕੇ ਦੇ ਦੇਹਰਾ ਵਿਧਾਨਸਭਾ 'ਚ ਢਲਿਆਰਾ ਸਥਿਤ ਠਾਕੁਰ ਡਿਗਰੀ ਕਾਲਜ 'ਚ ਅੰਮ੍ਰਿਤ ਕਲਸ਼ ਯਾਤਰਾ 'ਚ ਹਿੱਸਾ ਲਿਆ। ਠਾਕੁਰ ਦੇ ਨਾਲ-ਨਾਲ ਸਥਾਨਕ ਲੋਕਾਂ ਨੇ ਵੀ ਇਸ ਯਾਤਰਾ 'ਚ ਹਿੱਸਾ ਲਿਆ। ਅਨੁਰਾਗ ਠਾਕੁਰ ਢਲਿਆਰਾ ਵਿਖੇ ਡੀ.ਪੀ.ਐੱਸ. ਸਕੂਲ 'ਚ ਬੱਚਿਆਂ ਨੂੰ ਵੀ ਮਿਲੇ ਤੇ ਆਜ਼ਾਦੀ ਦਿਹਾੜੇ ਮੌਕੇ ਮਨਾਏ ਜਾ ਰਹੇ ਮੇਰੀ 'ਮਾਟੀ-ਮੇਰਾ ਦੇਸ਼' ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਠਾਕੁਰ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਕਾਂਗਰਸ ਸਰਕਾਰ ਵੇਲੇ ਤਿਰੰਗੇ ਦਾ ਅਪਮਾਨ ਹੁੰਦਾ ਸੀ, ਜਦਕਿ ਹੁਣ ਲਾਲ ਚੌਂਕ ਤੋਂ ਲੈ ਕੇ ਹਰ ਗਲੀ-ਮੁਹੱਲੇ 'ਚ ਸ਼ਾਨ ਨਾਲ ਤਿਰੰਗਾ ਲਹਿਰਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਸਰਕਾਰ ਨੇ ਨੌਜਵਾਨਾਂ ਲਈ ਖੋਲਿਆ ਪੁਲਾੜ ਖੇਤਰ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ 'ਚ ਦੇਸ਼ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦਾ ਸੰਕਲਪ ਲਿਆ ਹੈ। ਇਸ ਲਈ ਸਾਨੂੰ ਹਰੇਕ ਖੇਤਰ 'ਚ ਵਾਲੰਟੀਅਰਾਂ ਦੀ ਇਕ ਟੀਮ ਬਣਾਉਣੀ ਪਵੇਗੀ ਤਾਂ ਜੋ ਹਰੇਕ ਖੇਤਰ 'ਚਸੇਵਾਭਾਵ ਅਤੇ ਸਮਰਪਣ ਨਾਲ ਕੰਮ ਕੀਤਾ ਜਾ ਸਕੇ। ਇਸ ਸੰਗਠਨ ਰਾਹੀਂ ਨੌਜਵਾਨਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਨਾਲ ਜੋੜ ਕੇ ਉਨ੍ਹਾਂ ਦੀਆਂ ਲੀਡਰਸ਼ਿਪ ਸਕਿੱਲਸ, ਪ੍ਰੋਗਰਾਮੈਟਿਕ ਸਕਿੱਲਸ, ਲਾਈਫ ਸਕਿੱਲਸ ਵਿਕਸਿਤ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਇਸ ਪਲੇਟਫਾਰਮ ਦਾ ਉਦਘਾਟਨ ਕਰਨਗੇ, ਜਿਸ 'ਚ ਕਰੋੜਾਂ ਨੌਜਵਾਨਾਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਇਹ ਅਭਿਆਨ ਨੌਜਵਾਨਾਂ ਨੂੰ ਜੋੜ ਕੇ ਪੂਰੇ ਦੇਸ਼ ਦੇ ਸਕੂਲਾਂ ਤੇ ਕਾਲਜਾਂ 'ਚ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ 60 ਫੁੱਟ ਦਾ ਰਾਵਣ ਕੀਤਾ ਜਾਵੇਗਾ ਅਗਨ ਭੇਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8