ਨਹਿਰੂ ਦਾ ਨਾਂ ਲੈਣ 'ਤੇ ਅਨੁਰਾਗ ਠਾਕੁਰ 'ਤੇ ਭੜਕਿਆ ਵਿਰੋਧੀ ਧਿਰ, 5 ਵਜੇ ਤੱਕ ਲੋਕ ਦੀ ਕਾਰਵਾਈ ਮੁਲਤਵੀ

09/18/2020 4:29:45 PM

ਨਵੀਂ ਦਿੱਲੀ-  ਲੋਕ ਸਭਾ 'ਚ ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ 3.50 ਮਿੰਟ 'ਤੇ ਅੱਧੇ ਘੰਟੇ ਲਈ ਮੁਲਤਵੀ ਹੋ ਗਈ। ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵਲੋਂ ਨਹਿਰੂ-ਗਾਂਧੀ ਦਾ ਜ਼ਿਕਰ ਕਰਨ 'ਤੇ ਕਾਂਗਰਸ ਨੇ ਜੰਮ ਕੇ ਹੰਗਾਮਾ ਕੀਤਾ, ਜਿਸ ਕਾਰਨ ਕਾਰਵਾਈ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। 

ਅਨੁਰਾਗ ਠਾਕੁਰ ਨੇ ਚਰਚਾ ਦੌਰਾਨ ਕਿਹਾ ਕਿ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ, ਹਰ ਕੋਰਟ ਨੇ ਪੀ.ਐੱਮ. ਕੇਅਰਜ਼ ਫੰਡ ਨੂੰ ਸਹੀ ਠਹਿਰਾਇਆ। ਛੋਟੇ-ਛੋਟੇ ਬੱਚਿਆਂ ਨੇ ਗੁੱਲਕ ਤੋੜ ਕੇ ਚੰਦਾ ਦਿੱਤਾ। ਉਨ੍ਹਾਂ ਨੇ ਅਨੁਰਾਗ ਠਾਕੁਰ ਨੇ ਪੁੱਛਿਆ,''ਨਹਿਰੂ ਜੀ ਨੇ 1948 'ਚ ਇਕ ਸ਼ਾਹੀ ਆਦੇਸ਼ ਦੀ ਤਰ੍ਹਾਂ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦੇ ਨਿਰਮਾਣ ਦਾ ਆਦੇਸ਼ ਦਿੱਤਾ ਪਰ ਇਸ ਦਾ ਰਜਿਸਟਰੇਸ਼ਨ ਅੱਜ ਤੱਕ ਨਹੀਂ ਕੀਤਾ ਗਿਆ ਹੈ। ਇਸ ਨੂੰ ਐੱਫ.ਸੀ.ਆਰ.ਏ. ਦੀ ਮਨਜ਼ੂਰੀ ਕਿਵੇਂ ਮਿਲੀ?'' ਉਨ੍ਹਾਂ ਨੇ ਇਕ ਪਰਿਵਾਰ ਗਾਂਧੀ ਪਰਿਵਾਰ ਲਈ ਟਰੱਸਟ ਬਣਾਇਆ ਸੀ। ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਇਆ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ। ਉਨ੍ਹਾਂ ਦੀ ਇਸ ਗੱਲ 'ਤੇ ਕਾਂਗਰਸ ਸੰਸਦ ਮੈਂਬਰ ਭੜਕ ਗਏ ਅਤੇ ਜੰਮ ਕੇ ਹੰਗਾਮਾ ਕੀਤਾ।


DIsha

Content Editor

Related News