ਸੈਲਫ ਆਈਸੋਲੇਸ਼ਨ 'ਚ ਲੋਕਸਭਾ ਸੰਸਦ ਮੈਂਬਰ ਅਨੁਪ੍ਰਿਆ ਪਟੇਲ, ਦੁਸ਼ਯੰਤ ਨਾਲ ਕੀਤੀ ਸੀ ਮੁਲਾਕਾਤ

Friday, Mar 20, 2020 - 07:02 PM (IST)

ਸੈਲਫ ਆਈਸੋਲੇਸ਼ਨ 'ਚ ਲੋਕਸਭਾ ਸੰਸਦ ਮੈਂਬਰ ਅਨੁਪ੍ਰਿਆ ਪਟੇਲ, ਦੁਸ਼ਯੰਤ ਨਾਲ ਕੀਤੀ ਸੀ ਮੁਲਾਕਾਤ

ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਤੋਂ ਆਪਣਾ ਦਲ ਦੀ ਲੋਕਸਭਾ ਸੰਸਦ ਮੈਂਬਰ  ਅਨੁਪ੍ਰਿਆ ਪਟੇਲ ਨੇ ਖੁਦ ਨੂੰ ਆਈਸੋਲੇਸ਼ਨ 'ਚ ਰੱਖਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਦਿੱਤੀ। ਅਨੁਪ੍ਰਿਆ ਪਟੇਲ ਨੇ ਟਵੀਟ 'ਚ ਲਿਖਿਆ ਕਿ ਉਹ ਵੀਰਵਾਰ ਨੂੰ ਇਕ ਪ੍ਰੋਗਰਾਮ 'ਚ ਸ਼ਾਮਲ ਹੋਈ ਸੀ, ਜਿਸ 'ਚ ਦੁਸ਼ਯੰਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਵਧਾਵੀ ਦੇ ਤੌਰ 'ਤੇ ਸੈਲਫ ਆਈਸੋਲੇਸ਼ਨ 'ਚ ਜਾ ਰਹੀ ਹਾਂ ਸਰਕਾਰ ਵੱਲੋਂ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਂਗੀ।

ਦੱਸਣਯੋਗ ਹੈ ਕਿ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਬੇਟੇ ਅਤੇ ਲੋਕਸਭਾ ਸੰਸਦ ਮੈਂਬਰ ਦੁਸ਼ਯੰਤ ਸਿੰਘ ਲਖਨਊ 'ਚ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਇਕ ਪਾਰਟੀ 'ਚ ਸ਼ਾਮਲ ਹੋਏ ਸਨ। ਕਨਿਕਾ ਕਪੂਰ ਕੋਰੋਨਾ ਵਾਇਰਸ ਤੋਂ ਪੀੜਤ ਹਨ। ਹਾਲਾਂਕਿ ਦੁਸ਼ਯੰਤ ਹੁਣ ਸੈਲਫ ਆਈਸੋਲੇਸ਼ਨ 'ਚ ਹਨ। ਕਨਿਕਾ ਕਪੂਰ ਨੇ ਐਤਵਾਰ ਨੂੰ ਲਖਨਊ ਦੇ ਗੈਲੇਂਟ ਅਪਾਰਟਮੈਂਟ 'ਚ ਇਕ ਪਾਰਟੀ ਆਰਗੇਨਾਈਜ ਕੀਤੀ ਸੀ, ਜਿਸ 'ਚ ਕਈ ਵੱਡੇ ਅਧਿਕਾਰੀ ਅਤੇ ਨੇਤਾ ਸ਼ਾਮਲ ਹੋਏ ਸਨ।


author

Inder Prajapati

Content Editor

Related News