ਵੱਡੀ ਖ਼ਬਰ : ਅਨੰਤਨਾਗ ਮੁਕਾਬਲੇ 'ਚ ਹੁਣ ਤੱਕ 4 ਜਵਾਨ ਸ਼ਹੀਦ, ਅੱਤਵਾਦੀਆਂ ਦੀ ਭਾਲ 'ਚ ਫ਼ੌਜ

Friday, Sep 15, 2023 - 10:08 AM (IST)

ਵੱਡੀ ਖ਼ਬਰ : ਅਨੰਤਨਾਗ ਮੁਕਾਬਲੇ 'ਚ ਹੁਣ ਤੱਕ 4 ਜਵਾਨ ਸ਼ਹੀਦ, ਅੱਤਵਾਦੀਆਂ ਦੀ ਭਾਲ 'ਚ ਫ਼ੌਜ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਦੇਸ਼ ਨੇ 3 ਅਫ਼ਸਰਾਂ ਸਮੇਤ 4 ਜਾਂਬਾਜ਼ਾਂ ਨੂੰ ਖੋਹ ਦਿੱਤਾ ਹੈ। ਪੂਰੇ ਦੇਸ਼ 'ਚ ਗਮ ਦਾ ਮਾਹੌਲ ਹੈ। ਭਾਰਤੀ ਫ਼ੌਜ ਨੇ ਵੀ ਅੱਤਵਾਦੀਆਂ ਦੇ ਖ਼ਾਤਮੇ ਲਈ ਘਾਟੀ 'ਚ ਮੋਰਚਾ ਸੰਭਾਲਿਆ ਹੋਇਆ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਫ਼ੌਜ ਦੇ 10 ਵਿਸ਼ੇਸ਼ ਦਸਤੇ ਘਾਟੀ ਦੇ ਜੰਗਲਾਂ 'ਚ ਉਤਰੇ ਅਤੇ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ। ਕਵਾਡ ਕਾਪਟਰ ਅਤੇ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : ਰੋਟੀ ਖਾਣ ਮਗਰੋਂ ਛੱਤ 'ਤੇ ਗਈ ਗਰਭਵਤੀ ਔਰਤ, ਪਿੱਛੇ ਗਏ ਪਤੀ ਨੇ ਜੋ ਦੇਖਿਆ, ਨਿਕਲ ਗਈਆਂ ਚੀਕਾਂ

ਸੰਭਾਵਨਾ ਹੈ ਕਿ ਐਨਕਾਊਂਟਰ ਤੋਂ ਬਾਅਦ ਅੱਤਵਾਦੀ ਜੰਗਲਾਂ 'ਚ ਜਾ ਕੇ ਲੁਕ ਗਏ ਹਨ। ਇਸ ਦੇ ਨਾਲ ਹੀ ਇਕ ਬੁਰੀ ਖ਼ਬਰ ਵੀ ਆਈ ਹੈ। ਅਨੰਤਨਾਗ 'ਚ ਮੁਕਾਬਲੇ ਦੌਰਾਨ ਜ਼ਖਮੀ ਜਵਾਨ ਸ਼ਹੀਦ ਹੋ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਲੁਧਿਆਣਾ ਦੌਰੇ 'ਤੇ, ਕਿਸਾਨਾਂ ਲਈ ਹੋ ਸਕਦੈ ਵੱਡਾ ਐਲਾਨ

ਇਹ ਮੁਕਾਬਲਾ ਬੁੱਧਵਾਰ ਨੂੰ ਅਨੰਤਨਾਗ ਦੇ ਕੋਕੇਰਨਾਗ ਇਲਾਕੇ 'ਚ ਲੁਕੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਇਆ ਸੀ। ਅਨੰਤਨਾਗ ਮੁਕਾਬਲੇ 'ਚ ਹੁਣ ਤੱਕ 4 ਜਵਾਨਾਂ ਦੀ ਸ਼ਹਾਦਤ ਹੋਈ ਹੈ। ਅੱਜ ਜਾਨ ਗੁਆਉਣ ਵਾਲੇ ਚੌਥੇ ਜਵਾਨ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News