ਅਮਰੀਕਾ 'ਚ ਮਾਰਿਆ ਗਿਆ ਇਕ ਹੋਰ ਭਾਰਤੀ, 9 ਸਾਲ ਤੋਂ ਕਰ ਰਿਹਾ ਸੀ ਨੌਕਰੀ

03/03/2020 12:20:02 AM

ਅੰਬਾਲਾ (ਅਮਨ ਕਪੁਰ) —  ਬੀਤੇ ਦਿਨੀਂ ਭਾਰਤ ਦੇ ਸੂਬੇ ਹਰਿਆਣਾ ਦੇ ਕਰਨਾਲ ਜ਼ਿਲੇ ਨਾਲ ਸਬੰਧਿਤ ਨੌਜਵਾਨ ਮਨਿੰਦਰ ਜੋ ਨੌਕਰੀ ਲਈ ਅਮਰੀਕਾ ਗਿਆ, ਪਰ ਉਥੋਂ ਉਸ ਦੇ ਕਤਲ ਦੀ ਖਬਰ ਵਾਪਸ ਆਈ ਸੀ। ਉਥੇ ਹੀ ਅਮਰੀਕਾ 'ਚ ਇਕ ਹੋਰ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਨਾਮ ਵੀ ਮਨਿੰਦਰ ਹੀ ਦੱਸਿਆ ਜਾ ਰਿਹਾ ਹੈ ਅਤੇ ਉਹ ਅੰਬਾਲਾ ਜ਼ਿਲੇ ਦਾ ਰਹਿਣ ਵਾਲਾ ਸੀ। ਮਨਿੰਦਰ ਪਿਛਲੇ 9 ਸਾਲ ਤੋਂ ਅਮਰੀਕਾ ਦੇ ਇਕ ਸਟੋਰ 'ਤੇ ਕਲਰਕ ਦੀ ਨੌਕਰੀ 'ਤੇ ਲੱਗਾ ਸੀ।

ਨੀਗਰੋ ਨੇ ਲੁੱਟ ਖੋਹ ਦੇ ਇਰਾਦੇ ਨਾਲ ਕੀਤਾ ਕਤਲ
ਨਾਰਾਇਣਗੜ੍ਹ ਦੇ ਪਿੰਡ ਲੋਂਟੋ ਦੇ 29 ਸਾਲਾ ਨੌਜਵਾਨ ਮਨਿੰਦਰ 9 ਸਾਲ ਤੋਂ ਇਡਿਆਨਾ ਸ਼ਹਿਰ 'ਚ ਇਕ ਸਟੋਰ 'ਚ ਕੰਮ ਕਰਦਾ ਸੀ। ਉਸ ਦੀ ਡਿਊਟੀ ਦਿਨ ਦੇ ਸ਼ਿਫਟ 'ਚ ਹੁੰਦੀ ਸੀ, ਪਰ ਕੁਝ ਦਿਨਾਂ ਤੋਂ ਦੁਪਹਿਰ 12 ਵਜੇ ਤੋਂ ਰਾਤ 12 ਵਜੇ ਤਕ ਦੀ ਡਿਊਟੀ ਹੋ ਗਈ ਸੀ। ਘਟਨਾ ਦੇ ਦਿਨ 27 ਫਰਵਰੀ ਨੂੰ ਉਸ ਨਾਲ ਕੰਮ ਕਰ ਵਾਲੀ ਕੁੜੀ 9 ਵਜੇ ਚਲੀ ਗਈ, ਜਿਸ ਤੋਂ ਬਾਅਦ ਕਰੀਬ ਸਾਢੇ 10 ਵਜੇ ਸਿਰ 'ਤੇ ਕੈਪ ਪਾ ਕੇ ਇਕ ਨੀਗਰੋ ਬਦਮਾਸ਼ ਸਟੋਰ 'ਚ ਲੁੱਟ ਦੇ ਇਰਾਦੇ ਨਾਲ ਵੜ੍ਹਿਆ।

ਬਦਮਾਸ਼ ਨੇ ਪਹਿਲਾਂ ਮਨਿੰਦਰ ਦੀ ਬਾਂਹ 'ਚ ਗੋਲੀ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਬਦਮਾਸ਼ ਅੰਦਰ ਆ ਕੇ ਉਸ ਦਾ ਮੋਬਾਇਲ ਤੇ ਗੱਲੇ ਤੋਂ ਪੈਸਾ ਕੱਢਿਆ ਅਤੇ ਵਾਪਸ ਜਾਂਦੇ ਹੋਏ ਉਸ ਬਦਮਾਸ਼ ਨੇ ਮਨਿੰਦਰ ਦੀ ਛਾਤੀ 'ਤੇ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੁਝ ਦੇਰ ਬਾਅਦ ਸਟੋਰ ਦੇ ਮਾਲਿਕ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਸਟੋਰ ਪਹੁੰਚਿਆ ਅਤੇ ਮਨਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਕਤਲ ਦੀ ਸੂਚਨਾ ਦਿੱਤੀ। ਦੱਸਣਯੋਗ ਹੈ ਕਿ ਕਤਲ ਦੀ ਘਟਨਾ ਸਟੋਰ ਦੇ ਸੀ.ਸੀ.ਟੀ.ਵੀ. 'ਚ ਰਿਕਾਰਡ ਹੋਈ ਸੀ।

ਤਿੰਨ ਦਿਨ ਪਹਿਲਾਂ ਹੋਈ ਸੀ ਗੱਲ
ਮਨਿੰਦਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਮਨਿੰਦਰ ਨਾਲ ਤਿੰਨ ਦਿਨ ਪਹਿਲਾਂ ਹੀ ਗੱਲ ਹਈ ਸੀ, ਉਸ ਨੇ ਆਪਣੀ ਭੈਣ ਦਾ ਹਾਲਚਾਲ ਪੁੱਛਿਆ ਸੀ। 27 ਤਰੀਕ ਨੂੰ ਸਵੇਰ ਦੇ ਸਮੇਂ ਵੱਡੇ ਬੇਟੇ ਦੀ ਨੂੰਹ ਨੇ ਦੱਸਿਆ ਕਿ ਘਰ ਵਾਪਸ ਆ ਜਾਓ। ਇਥੇ ਘਰ ਆਏ ਤਾਂ ਸਾਰੇ ਰੋ ਰਹੇ ਸਨ ਫਿਰ ਪਤਾ ਲੱਗਾ ਕਿ ਬੇਟੇ ਨੂੰ ਮਾਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਸਮਵਾਰ ਨੂੰ ਅੰਬਾਲਾ ਦੇ ਸੰਸਦ ਮੈਂਬਰ ਅਤੇ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਨਾਲ ਮੁਲਾਕਾਤ ਕਰ ਮਨਿੰਦਰ ਦੀ ਲਾਸ਼ ਨੂੰ ਸਵਦੇਸ਼ ਮੰਗਵਾਉਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Inder Prajapati

Content Editor

Related News