ਪਾਕਿਸਤਾਨ 'ਚ ਇਕ ਹੋਰ ਹਿੰਦੂ ਕੁੜੀ ਅਗਵਾ ਕਰ ਬਦਲਾਇਆ ਧਰਮ, ਸਿਰਸਾ ਨੇ ਕੀਤਾ ਟਵੀਟ

01/18/2020 12:49:07 AM

ਨਵੀਂ ਦਿੱਲੀ/ਲਾਹੌਰ (ਏਜੰਸੀ)- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਅਕਾਉਂਟ 'ਤੇ ਟਵੀਟ ਕਰਕੇ ਹਿੰਦੂ ਗਰੀਬ ਪਰਿਵਾਰ ਦੀ ਲੜਕੀ ਦੇ ਅਗਵਾ ਹੋਣ ਅਤੇ ਜਬਰਨ ਉਸ ਦੇ ਧਰਮ ਪਰਿਵਰਤਨ ਦਾ ਮਾਮਲਾ ਉਜਾਗਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੰਮਨ ਕੀਤੇ ਹੋਏ ਅਜੇ 5 ਘੰਟੇ ਵੀ ਨਹੀਂ ਹੋਏ ਸਨ ਕਿ ਕਰਾਚੀ ਦੇ ਕੌਰੰਗੀ ਇਲਾਕੇ ਵਿਚ ਕੰਮ ਕਰਨ ਵਾਲੀ ਗਰੀਬ ਹਿੰਦੂ ਪਰਿਵਾਰ ਦੀ ਲੜਕੀ ਗੁੱਡੀ ਕੁਮਾਰੀ ਨੂੰ ਅਗਵਾ ਕਰਕੇ ਜਬਰਨ ਉਸ ਦਾ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

PunjabKesari

ਗੁੱਡੀ ਦੇ ਪਰਿਵਾਰ ਵਾਲੇ ਜਦੋਂ ਇਸ ਸਬੰਧੀ ਐਫ.ਆਈ.ਆਰ. ਦਰਜ ਕਰਵਾਉਣ ਗਏ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ ਅਤੇ ਉਸ ਨੂੰ ਇਸਲਾਮ ਧਰਮ ਕਬੂਲ ਕਰਵਾ ਦਿੱਤਾ ਗਿਆ ਹੈ। ਇਸ ਪਿੱਛੇ ਕਥਿਤ ਮੀਆਂ ਮਿੱਠੂ ਅਤੇ ਉਸ ਦੇ ਪੁੱਤਰ ਅਬਦੁਲ ਖਾਲਿਕ ਦਾ ਹੱਥ ਹੈ, ਜੋ ਗੁੱਡੀ ਨੂੰ ਅਗਵਾ ਕਰਕੇ ਡੇਰਕੀ (ਸਿੰਧ ਸੂਬੇ) ਵਿਚ ਲੈ ਗਿਆ ਸੀ। ਇਹ ਉਹੀ ਮੀਆਂ ਮਿੱਠੂ ਹੈ, ਜਿਸ 'ਤੇ ਪਾਕਿਸਤਾਨ ਦੀਆਂ 117 ਹਿੰਦੂ ਕੁੜੀਆਂ ਨੂੰ ਧਰਮ ਪਰਿਵਰਤਨ ਕਰਵਾਉਣ ਦਾ ਦੋਸ਼ ਹੈ। ਪਾਕਿਸਤਾਨ ਸਰਕਾਰ ਵਲੋਂ ਕੱਟੜ ਇਸਲਾਮਿਕ ਲੋਕਾਂ ਖਿਲਾਫ ਕਾਰਵਾਈ ਨਾ ਕਰਨਾ ਵੀ ਵਜ੍ਹਾ ਹੈ ਹਰ ਦਿਨ ਹਿੰਦੂ ਅਤੇ ਸਿੱਖ ਬੱਚੀਆਂ ਦੇ ਧਰਮ ਪਰਿਵਰਤਨ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਮਨਜਿੰਦਰ ਸਿਰਸਾ ਨੇ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਉਹ ਇਸ ਮੁੱਦੇ ਨੂੰ ਯੂ.ਐਨ. ਵਿਚ ਚੁੱਕਣ ਅਤੇ ਪਾਕਿਸਤਾਨ ਵਿਚ ਬੱਚੀਆਂ 'ਤੇ ਜ਼ੁਲਮ ਹੋਣ ਤੋਂ ਰੋਕਣ।


Sunny Mehra

Content Editor

Related News