MP ਹਾਦਸਾ: ਦਰਜਨ ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ, ਸਰਕਾਰ ਵੱਲੋਂ 10-10 ਲੱਖ ਦੇਣ ਦਾ ਐਲਾਨ
Saturday, Feb 25, 2023 - 03:25 AM (IST)
ਰੀਵਾ (ਵਾਰਤਾ): ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਰਾਤ ਕਿਹਾ ਕਿ ਸੀਧੀ ਜ਼ਿਲ੍ਹੇ ਵਿਚ ਵਾਪਰੇ ਹਾਦਸੇ ਵਿਚ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ
ਮੁੱਖ ਮੰਤਰੀ ਚੌਹਾਨ ਨੇ ਰੀਵਾ ਵਿਚ ਜ਼ਖ਼ਮੀਆਂ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਗੰਭੀਰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰੀਵਾ ਤੋਂ ਬਾਹਰ ਭੇਜਣ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਏਅਰਲਿਫਟ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਦਸਾ ਟਰੱਕ ਦਾ ਟਾਇਰ ਫੱਟਣ ਕਾਰਨ ਉਸ ਦੇ ਬੇਕਾਬੂ ਹੋ ਕੇ ਬੱਸਾਂ ਨਾਲ ਟਕਰਾਉਣ ਕਾਰਨ ਵਾਪਰਿਆ।
ਇਹ ਖ਼ਬਰ ਵੀ ਪੜ੍ਹੋ - ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪ੍ਰਸ਼ਾਸਨ ਨੇ ਜਾਰੀ ਕਰ ਦਿੱਤੇ ਨਿਰਦੇਸ਼
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕੁੱਝ ਸਮਰਥਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੰਬੋਧਿਤ 'ਕੋਲ ਮਹਾਕੁੰਭ' ਸਭਾ ਵਿਚ ਭਾਗ ਲੈਣ ਤੋਂ ਬਾਅਦ ਬੱਸਾਂ ਰਾਹੀਂ ਪਰਤ ਰਹੇ ਸਨ। ਇਸ ਦੌਰਾਨ ਇਕ ਟਰੱਕ ਵੱਲੋਂ ਬੱਸਾਂ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿਚ ਪਹਿਲਾਂ 6 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਸੀ। ਦੇਰ ਰਾਤ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 8 ਦੱਸੀ ਗਈ। ਉੱਧਰ ਸੂਤਰਾਂ ਦੀ ਮੰਨੀਏ ਤਾਂ ਮ੍ਰਿਤਕਾਂ ਦੀ ਗਿਣਤੀ 12 ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਰੀਵਾ ਹਸਪਤਾਲ ਵਿਚ ਬੱਸ ਹਾਦਸੇ ਵਿਚ ਜ਼ਖ਼ਮੀ 33 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ 'ਚੋਂ ਚਾਰ ਨੂੰ ਨਹੀਂ ਬਚਾਇਆ ਜਾ ਸਕਿਆ। ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।