CBSE ਦੇ ਬਾਰਵੀਂ ਦੇ ਨਤੀਜੇ ਐਲਾਨੇ

05/26/2018 1:23:47 PM

ਨਵੀਂ ਦਿੱਲੀ / ਚੰਡੀਗੜ੍ਹ — ਸੀ. ਬੀ. ਐੱਸ. ਈ. ਦੇ ਬਾਰਵੀਂ ਦੇ ਨਤੀਜੇ 'ਚ ਲੜਕੀਆਂ ਨੇ ਫਿਰ ਮਾਰੀ ਬਾਜ਼ੀ। ਜਾਣਕਾਰੀ ਮੁਕਾਬਕ 83.01 ਫੀਸਦੀ ਵਿਦਿਆਰਥੀਆਂ ਨੂੰ ਕਾਮਯਾਬੀ ਮਿਲੀ ਹੈ। ਬੀਤੇ ਸਾਲ ਦੇ ਮੁਕਾਬਲੇ ਇਕ ਫੀਸਦੀ ਵੱਧ ਵਿਦਿਆਰਥੀਆਂ ਦੇ ਪਾਸ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮੇਘਨਾ ਸ਼੍ਰੀਵਾਸਤਵ ਨੇ 499 ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ। ਉਥੇ ਹੀ ਅਨੁਸ਼ਕਾ 498 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਰਹੀ। ਇਸ ਵਾਰ ਦੇ ਨਤੀਜਿਆਂ 'ਚ ਵੱਖ-ਵੱਖ ਸੂਬਿਆਂ ਯੂ.ਪੀ., ਰਾਜਸਥਾਨ, ਪੰਜਾਬ ਤੇ ਉਤਰਾਖੰਡ ਤੋਂ 7 ਵਿਦਿਆਰਥੀ 497 ਅੰਕ ਹਾਸਲ ਕਰਕੇ ਤੀਜੇ ਸਥਾਨ 'ਤੇ ਰਹੇ। ਇਨ੍ਹਾਂ ਨਤੀਜਿਆਂ 'ਚ 12737 ਵਿਦਿਆਰਥੀਆਂ ਨੇ 95 ਫੀਸਦੀ ਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦਕਿ 72599 ਵਿਦਿਆਰਥੀਆਂ ਨੇ 90 ਫੀਸਦੀ ਤੇ ਇਸ ਤੋਂ ਵੱਧ ਅੰਕ ਹਾਸਲ ਕੀਤੇ। ਇਨ੍ਹਾਂ ਨਤੀਜਿਆਂ 'ਚ ਜਿਥੇ ਲੜਕੀਆਂ ਦਾ ਨਤੀਜਾ 88.31 ਫੀਸਦੀ ਰਿਹਾ ਉਥੇ ਹੀ 78.99 ਫੀਸਦੀ ਲੜਕੇ ਬਾਰਵੀਂ ਦੇ ਨਤੀਜਿਆਂ 'ਚੋਂ ਪਾਸ ਹੋ ਸਕੇ।


Related News