ਕਿਸਾਨਾਂ ਦੇ ਸਮਰਥਨ 'ਚ ਅੰਨਾ ਹਜ਼ਾਰੇ, ਭਾਰਤ ਬੰਦ ਦੌਰਾਨ ਰੱਖਣਗੇ ਮੌਨ ਵਰਤ

Monday, Dec 07, 2020 - 08:04 PM (IST)

ਕਿਸਾਨਾਂ ਦੇ ਸਮਰਥਨ 'ਚ ਅੰਨਾ ਹਜ਼ਾਰੇ, ਭਾਰਤ ਬੰਦ ਦੌਰਾਨ ਰੱਖਣਗੇ ਮੌਨ ਵਰਤ

ਨਵੀਂ ਦਿੱਲੀ -  ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਹੁਣ ਸਮਾਜਸੇਵੀ ਅੰਨਾ ਹਜ਼ਾਰੇ ਵੀ ਉਤਰ ਆਏ ਹਨ। ਅੰਨਾ ਹਜ਼ਾਰੇ ਕੱਲ ਭਾਰਤ ਬੰਦ ਦੌਰਾਨ ਕਿਸਾਨਾਂ ਦੇ ਸਮਰਥਨ ਵਿੱਚ ਮੌਨ ਵਰਤ ਰੱਖਣਗੇ। ਅੰਨਾ ਹਜ਼ਾਰੇ ਨੇ ਸਾਲ 2011 ਅਤੇ 2012 ਦਰਮਿਆਨ ਭ੍ਰਿਸ਼ਟਾਚਾਰ  ਖ਼ਿਲਾਫ਼ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਦੀ ਅਗਵਾਈ ਕੀਤੀ ਸੀ, ਜਿਸ ਦੇ ਚੱਲਦੇ ਉਸ ਸਮੇਂ ਦੀ ਯੂ.ਪੀ.ਏ. ਸਰਕਾਰ ਨੂੰ ਚੋਣਾਂ ਵਿੱਚ ਹਾਰ ਦੀ ਸਾਹਮਣਾ ਕਰਨਾ ਪਿਆ ਸੀ।
'ਆਪਣਾ ਝੰਡਾ ਘਰ ਛੱਡ ਕੇ ਆਉਣ ਅੰਦੋਲਨ 'ਚ ਸ਼ਾਮਲ ਹੋਣ ਵਾਲੇ ਦਲ'

ਸਮਾਜਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਝੂਠੀ ਹੈ। ਕਿਸਾਨਾਂ ਦੇ ਮੁੱਦਿਆਂ 'ਤੇ ਖੁਦ ਪ੍ਰਧਾਨ ਮੰਤਰੀ ਅਤੇ ਦੋ-ਦੋ ਖੇਤੀਬਾੜੀ ਮੰਤਰੀਆਂ ਵੱਲੋਂ ਕੀਤੇ ਗਏ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਹਨ। ਅੰਨਾ ਹਜ਼ਾਰੇ ਨੇ ਕਿਹਾ ਕਿ, ਦੇਸ਼ ਭਰ ਦੇ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਚਾਹੀਦਾ ਹੈ ਅਤੇ ਸਰਕਾਰ ਦੀ ਨੱਕ ਫੜਨੀ ਚਾਹੀਦੀ ਹੈ। ਜੇਕਰ ਇਹ ਸਮੱਸਿਆ ਹੱਲ ਨਹੀਂ ਹੁੰਦੀ ਹੈ, ਤਾਂ ਅਸੀਂ ਅੰਦੋਲਨ ਲਈ ਮੈਦਾਨ 'ਤੇ ਪਰਤਾਂਗੇ। ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਕੱਲ ਭਾਰਤ ਬੰਦ ਬੁਲਾਇਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News