ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

Saturday, Sep 24, 2022 - 12:57 PM (IST)

ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

ਦੇਹਰਾਦੂਨ- ਰਿਸ਼ੀਕੇਸ਼ 'ਚ ਅੰਕਿਤਾ ਭੰਡਾਰੀ ਦੇ ਕਤਲ ਦੀ ਖਬਰ ਨੇ ਸਨਸਨੀ ਫੈਲਾ ਦਿੱਤੀ ਹੈ। ਉੱਤਰਾਖੰਡ SDRF ਨੇ ਸ਼ਨੀਵਾਰ ਸਵੇਰੇ ਰਿਸ਼ੀਕੇਸ਼ ਦੀ ਚਿੱਲਾ ਨਹਿਰ ਤੋਂ ਅੰਕਿਤਾ ਭੰਡਾਰੀ ਦੀ ਲਾਸ਼ ਬਰਾਮਦ ਕੀਤੀ ਹੈ। SDRF ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਅੰਕਿਤਾ ਭੰਡਾਰੀ ਦੀ ਲਾਸ਼ ਚਿੱਲਾ ਨਹਿਰ 'ਚੋਂ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ SIT ਮਾਮਲੇ ਦੀ ਜਾਂਚ ਕਰੇਗੀ।

ਇਹ ਵੀ ਪੜ੍ਹੋ-  ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ

PunjabKesari

ਉੱਤਰਾਖੰਡ ਦੀ ਅੰਕਿਤਾ ਭੰਡਾਰੀ ਕਤਲਕਾਂਡ ’ਚ ਦੋਸ਼ੀ ਭਾਜਪਾ ਨੇਤਾ ਦੇ ਬੇਟੇ ਦੇ ਰਿਜ਼ਾਰਟ ’ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ ਹੈ। ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਨਿਰਦੇਸ਼ ਮਗਰੋਂ ਪ੍ਰਸ਼ਾਸਨ ਨੇ ਇਹ ਕਾਰਵਾਈ ਅੱਧੀ ਰਾਤ ਨੂੰ ਸ਼ੁਰੂ ਕਰ ਦਿੱਤੀ ਸੀ। ਭਾਜਪਾ ਨੇਤਾ ਵਿਨੋਦਾ ਆਰੀਆ ਦੇ ਬੇਟੇ ਪੁਲਕਿਤ ਦੇ ਰਿਜ਼ਾਰਟ ਨੂੰ ਮੁੱਖ ਮੰਤਰੀ ਧਾਮੀ ਦੇ ਨਿਰਦੇਸ਼ ਮਗਰੋਂ ਅੱਧੀ ਰਾਤ ਨੂੰ ਢਾਹ ਦਿੱਤਾ ਗਿਆ। ਰਿਜ਼ਾਰਟ ਨੂੰ ਲੈ ਕੇ ਸਥਾਨਕ ਲੋਕਾਂ ਨੇ ਵੀ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਸ਼ਨੀਵਾਰ ਸਵੇਰੇ ਅੰਕਿਤਾ ਦੀ ਲਾਸ਼ ਵੀ ਨਹਿਰ 'ਚੋਂ ਬਰਾਮਦ ਹੋਈ।

ਇਹ ਵੀ ਪੜ੍ਹੋ- ਇਸ ਤਾਰੀਖ ਤੋਂ ਅਲਾਇੰਸ ਏਅਰ ਮੁੜ ਸ਼ੁਰੂ ਕਰੇਗੀ ਦਿੱਲੀ ਤੋਂ ਸ਼ਿਮਲਾ ਵਿਚਕਾਰ ਉਡਾਣਾਂ

PunjabKesari

ਇਸ ਦਰਮਿਆਨ ਮੁੱਖ ਮੰਤਰੀ ਧਾਮੀ ਨੇ ਸ਼ਨੀਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਸਵੇਰੇ ਅੰਕਿਤਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦਿਲ ਨੂੰ ਝੰਜੋੜ ਦੇਣ ਵਾਲੀ ਇਸ ਘਟਨਾ ਤੋਂ ਮਨ ਬਹੁਤ ਦੁਖੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੁਲਸ ਡਿਪਟੀ ਇੰਸਪੈਕਟਰ ਜਨਰਲ ਪੁਲਸ ਪੀ.ਰੇਣੂਕਾ ਦੇਵੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਕੇ ਇਸ ਗੰਭੀਰ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਦੇਰ ਰਾਤ ਮੁਲਜ਼ਮਾਂ ਦੇ ਨਾਜਾਇਜ਼ ਤੌਰ ’ਤੇ ਬਣੇ ਰਿਜ਼ਾਰਟ ’ਤੇ ਬੁਲਡੋਜ਼ਰ ਦੀ ਕਾਰਵਾਈ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਸੰਕਲਪ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ- ਟੈਰਰ ਫੰਡਿੰਗ ਮਾਮਲਾ: NIA ਨੇ 11 ਸੂਬਿਆਂ ’ਚ ਮਾਰੇ ਛਾਪੇ, 100 ਦੇ ਕਰੀਬ ਸ਼ੱਕੀ ਗ੍ਰਿਫ਼ਤਾਰ

PunjabKesari

ਕੀ ਹੈ ਪੂਰਾ ਮਾਮਲਾ-

19 ਸਾਲ ਦੀ ਅੰਕਿਤਾ ਬੀਤੀ 18-19 ਸਤੰਬਰ ਤੋਂ ਗਾਇਬ ਸੀ। ਉਹ ਪੁਲਕਿਤ ਦੇ ਰਿਜ਼ਾਰਟ ’ਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ 19 ਤਾਰੀਖ਼ ਦੀ ਰਾਤ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਭਾਜਪਾ ਨੇਤਾ ਦੇ ਪੁੱਤਰ ਪੁਲਕਿਤ ਆਰੀਆ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੰਕਿਤਾ ਦੇ ਲਾਪਤਾ ਹੋਣ ਮਗਰੋਂ ਰਿਜ਼ਾਰਟ ਸੰਚਾਲਕ ਅਤੇ ਮੈਨੇਜਰ ਫਰਾਰ ਹੋ ਗਏ ਸਨ। 

ਦੱਸ ਦੇਈਏ ਕਿ ਅੰਕਿਤਾ ਪੌੜੀ ਗੜ੍ਹਵਾਲ ਦੀ ਰਹਿਣ ਵਾਲੀ ਸੀ ਅਤੇ ਗੰਗਾ ਭੋਗਪੁਰ ਸਥਿਤ ਵਨਤਾਰਾ ਰਿਜ਼ਾਰਟ ’ਚ ਰਿਸੈਪਸ਼ਨਿਸਟ ਦੇ ਤੌਰ ’ਤੇ ਕੰਮ ਕਰਦੀ ਸੀ। 19 ਸਤੰਬਰ ਨੂੰ ਅੰਕਿਤਾ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਬਾਅਦ ’ਚ ਅੰਕਿਤਾ ਦੇ ਦੋਸਤਾਂ ਨਾਲ ਹੋਈ ਗੱਲਬਾਤ ’ਚ ਪੁਲਸ ਨੂੰ ਪਤਾ ਲੱਗਾ ਕਿ ਰਿਜ਼ਾਰਟ ਦੇ ਮਾਲਕ ਅਤੇ ਕਿਸੇ ਕਰਮਚਾਰੀ ਨੇ ਕੁੜੀ ਨੂੰ ਵਿਸ਼ੇਸ਼ ਗੈਸਟ ਨੂੰ ਖ਼ਾਸ ਸੇਵਾ ਆਫ਼ਰ ਕਰਨ ਦੀ ਗੱਲ ਆਖੀ ਸੀ। ਅੰਕਿਤਾ ਨੇ ਮਨਾ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਹ ਲਾਪਤ ਹੋ ਗਈ।


author

Tanu

Content Editor

Related News